ਬ੍ਰਿਟੇਨ ਦੇ ਕਿੰਗ ਚਾਰਲਸ III ਨੂੰ ਕੈਂਸਰ, ਬਕਿੰਘਮ ਪੈਲੇਸ ਨੇ ਕੀਤੀ ਪੁਸ਼ਟੀ | Britain king charles diagnosed cancer Buckingham palace confirm know full detail in punjabi Punjabi news - TV9 Punjabi

ਬ੍ਰਿਟੇਨ ਦੇ ਕਿੰਗ ਚਾਰਲਸ III ਨੂੰ ਕੈਂਸਰ, ਬਕਿੰਘਮ ਪੈਲੇਸ ਨੇ ਕੀਤੀ ਪੁਸ਼ਟੀ

Published: 

06 Feb 2024 06:49 AM

Britain King Charles: ਬਕਿੰਘਮ ਪੈਲੇਸ ਦਾ ਕਹਿਣਾ ਹੈ ਕਿ ਰਾਜਾ ਚਾਰਲਸ ਨੂੰ ਕੈਂਸਰ ਦੀ ਇੱਕ ਕਿਸਮ ਦਾ ਪਤਾ ਲੱਗਾ ਹੈ। ਇਹ ਪ੍ਰੋਸਟੇਟ ਕੈਂਸਰ ਨਹੀਂ ਹੈ, ਪਰ ਹਾਲ ਹੀ ਵਿੱਚ ਇੱਕ ਵਧੇ ਹੋਏ ਪ੍ਰੋਸਟੇਟ ਦੇ ਇਲਾਜ ਦੌਰਾਨ ਪਤਾ ਚੱਲਿਆ ਸੀ। ਮਹਿਲ ਦੇ ਬਿਆਨ ਅਨੁਸਾਰ ਕੈਂਸਰ ਦੀ ਕਿਸਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਕਿੰਗ ਨੇ ਸੋਮਵਾਰ ਨਿਯਮਤ ਇਲਾਜ ਸ਼ੁਰੂ ਕੀਤਾ।

ਬ੍ਰਿਟੇਨ ਦੇ ਕਿੰਗ ਚਾਰਲਸ III ਨੂੰ ਕੈਂਸਰ, ਬਕਿੰਘਮ ਪੈਲੇਸ ਨੇ ਕੀਤੀ ਪੁਸ਼ਟੀ

ਬ੍ਰਿਟੇਨ ਕਿੰਗ ਚਾਰਲਸ III.

Follow Us On

ਬ੍ਰਿਟੇਨ (Britain) ਦੇ ਕਿੰਗ ਚਾਰਲਸ III ਦੀ ਸਿਹਤ ਨੂੰ ਲੈ ਕੇ ਬਕਿੰਘਮ ਪੈਲੇਸ ਤੋਂ ਵੱਡਾ ਅਪਡੇਟ ਆਇਆ ਹੈ। ਬਕਿੰਘਮ ਪੈਲੇਸ ਦਾ ਕਹਿਣਾ ਹੈ ਕਿ ਕਿੰਗ ਚਾਰਲਸ ਨੂੰ ਕੈਂਸਰ ਦੀ ਇੱਕ ਕਿਸਮ ਦਾ ਪਤਾ ਲੱਗਾ ਹੈ। ਇਹ ਪ੍ਰੋਸਟੇਟ ਕੈਂਸਰ ਨਹੀਂ ਹੈ, ਪਰ ਹਾਲ ਹੀ ਵਿੱਚ ਇੱਕ ਵਧੇ ਹੋਏ ਪ੍ਰੋਸਟੇਟ ਦੇ ਇਲਾਜ ਦੌਰਾਨ ਖੋਜਿਆ ਗਿਆ ਸੀ। ਮਹਿਲ ਦੇ ਬਿਆਨ ਅਨੁਸਾਰ ਕੈਂਸਰ ਦੀ ਕਿਸਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਕਿੰਗ ਨੇ ਸੋਮਵਾਰ ਨਿਯਮਤ ਇਲਾਜ ਸ਼ੁਰੂ ਕੀਤਾ।

ਬਕਿੰਘਮ ਪੈਲੇਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਿੰਗ ਚਾਰਲਸ ਆਪਣੇ ਇਲਾਜ ਨੂੰ ਲੈ ਕੇ ਪੂਰੀ ਤਰ੍ਹਾਂ ਸਕਾਰਾਤਮਕ ਹਨ। ਫਿਲਹਾਲ ਉਨ੍ਹਾਂ ਨੇ ਆਪਣੇ ਜਨਤਕ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ।

ਕੈਂਸਰ ਕਿਸ ਪੜਾਅ ‘ਤੇ ਹੈ?

ਜਾਣਕਾਰੀ ਮੁਤਾਬਕ ਕਿੰਗ ਚਾਰਲਸ ਰਾਜ ਦੇ ਮੁਖੀ ਵਜੋਂ ਆਪਣੀ ਸੰਵਿਧਾਨਕ ਭੂਮਿਕਾ ਨੂੰ ਜਾਰੀ ਰੱਖਣਗੇ। ਉਨ੍ਹਾਂ ਨੂੰ ਐਤਵਾਰ ਨੂੰ ਸੈਂਡਰਿੰਗਮ ਦੇ ਇੱਕ ਚਰਚ ਵਿੱਚ ਦੇਖਿਆ ਗਿਆ, ਜਿੱਥੇ ਉਨ੍ਹਾਂ ਨੇ ਹੱਥ ਹਿਲਾਉਂਦੇ ਹੋਏ ਭੀੜ ਭੀੜ ਦਾ ਧੰਨਵਾਦ ਕੀਤਾ। ਸ਼ਾਹੀ ਪਰਿਵਾਰ ਦੇ ਹੋਰ ਸੀਨੀਅਰ ਮੈਂਬਰਾਂ ਨੂੰ ਉਨ੍ਹਾਂ ਦੇ ਇਲਾਜ ਦੌਰਾਨ ਕਿੰਗ ਚਾਰਲਸ ਦੇ ਨਾਲ ਖੜ੍ਹੇ ਹੋਣ ਦੀ ਉਮੀਦ ਹੈ। ਹਾਲਾਂਕਿ ਕੈਂਸਰ ਦੇ ਪੜਾਅ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਪ੍ਰਾਈਵੇਟ ਹਸਪਤਾਲ ‘ਚ ਪ੍ਰੋਸਟੇਟ ਦੀ ਸਰਜਰੀ

ਦਰਅਸਲ, ਇੱਕ ਹਫ਼ਤੇ ਤੋਂ ਵੀ ਵੱਧ ਸਮਾਂ ਪਹਿਲਾਂ ਉਨ੍ਹਾਂ ਨੇ ਲੰਡਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਪ੍ਰੋਸਟੇਟ ਦੀ ਸਰਜਰੀ ਕਰਵਾਈ ਸੀ। ਬਕਿੰਘਮ ਪੈਲੇਸ ਨੇ ਉਸ ਸਮੇਂ ਕਿਹਾ ਸੀ ਕਿ ਕਿੰਗ ਚਾਰਲਸ ਨੇ ਪ੍ਰੋਸਟੇਟ ਸਰਜਰੀ ਲਈ ਵਧੇਰੇ ਪੁਰਸ਼ਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਪਣੀ ਪ੍ਰੋਸਟੇਟ ਸਰਜਰੀ ਦੇ ਵੇਰਵਿਆਂ ਨੂੰ ਜਨਤਕ ਕਰਨ ਦਾ ਫੈਸਲਾ ਕੀਤਾ ਸੀ।

Exit mobile version