BRICS 2023: ਬ੍ਰਿਕਸ ਸੰਮੇਲਨ ‘ਚ ਮੋਦੀ-ਜਿਨਪਿੰਗ ਦੀ ਮੁਲਾਕਾਤ, ਸਰਹੱਦੀ ਵਿਵਾਦ ‘ਤੇ ਹੋਈ ਗੱਲਬਾਤ?

Updated On: 

24 Aug 2023 14:21 PM

BRICS Summit 2023: ਦੱਖਣੀ ਅਫਰੀਕਾ ਵਿੱਚ ਬ੍ਰਿਕਸ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤ ਦੇ ਨਾਲ-ਨਾਲ ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਦੇ ਰਾਜਾਂ ਦੇ ਮੁਖੀ ਵੀ ਇੱਥੇ ਮੌਜੂਦ ਹਨ। ਇਸ ਦੌਰਾਨ ਪੀਐਮ ਮੋਦੀ ਅਤੇ ਸ਼ੀ ਜਿਨਪਿੰਗ ਗੱਲਬਾਤ ਕਰਦੇ ਨਜ਼ਰ ਆਏ।

BRICS 2023: ਬ੍ਰਿਕਸ ਸੰਮੇਲਨ ਚ ਮੋਦੀ-ਜਿਨਪਿੰਗ ਦੀ ਮੁਲਾਕਾਤ, ਸਰਹੱਦੀ ਵਿਵਾਦ ਤੇ ਹੋਈ ਗੱਲਬਾਤ?
Follow Us On

ਦੱਖਣੀ ਅਫਰੀਕਾ ਵਿੱਚ ਹੋ ਰਹੇ ਬ੍ਰਿਕਸ ਸੰਮੇਲਨ (Bricks Summit) ਵਿੱਚ ਵੀਰਵਾਰ ਨੂੰ ਇੱਕ ਅਹਿਮ ਘਟਨਾ ਵਾਪਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇੱਥੇ ਮੁਲਾਕਾਤ ਹੋਈ, ਮੰਚ ‘ਤੇ ਜਾਂਦੇ ਹੋਏ ਦੋਵੇਂ ਨੇਤਾ ਲਗਾਤਾਰ ਗੱਲਬਾਤ ਕਰਦੇ ਰਹੇ। ਭਾਰਤ ਅਤੇ ਚੀਨ ਵਿਚਾਲੇ ਸਾਲ 2020 ਤੋਂ ਸਰਹੱਦੀ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਸਰਹੱਦ ‘ਤੇ ਤਣਾਅ ਬਣਿਆ ਹੋਇਆ ਹੈ ਅਤੇ ਇਸ ਦੌਰਾਨ ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਮਹੱਤਵਪੂਰਨ ਬਣ ਜਾਂਦੀ ਹੈ।

ਗਲਵਾਨ 2020 ਦੀ ਘਟਨਾ ਤੋਂ ਬਾਅਦ, ਭਾਰਤ ਅਤੇ ਚੀਨ ਦੇ ਰਾਸ਼ਟਰ ਮੁਖੀਆਂ ਵਿਚਕਾਰ ਕੋਈ ਦੁਵੱਲੀ ਗੱਲਬਾਤ ਨਹੀਂ ਹੋਈ ਹੈ। ਦੋਵੇਂ ਨੇਤਾ ਪਹਿਲਾਂ ਜੀ-20 ਸੰਮੇਲਨ ਦੌਰਾਨ ਥੋੜ੍ਹੇ ਸਮੇਂ ਲਈ ਮਿਲੇ ਸਨ ਅਤੇ ਹੁਣ ਬ੍ਰਿਕਸ ਸੰਮੇਲਨ ‘ਚ ਵੀ ਅਜਿਹਾ ਹੀ ਹੋਇਆ ਹੈ। ਹਾਲਾਂਕਿ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਲੱਦਾਖ ਸਰਹੱਦ ‘ਤੇ ਭਾਰਤ-ਚੀਨ ਫੌਜਾਂ ਨੇ ਗੱਲਬਾਤ ਕੀਤੀ ਸੀ ਪਰ ਹੁਣ ਤੱਕ ਦੋਵੇਂ ਦੇਸ਼ ਕਈ ਦੇਸ਼ਾਂ ਨਾਲ ਫੌਜ ਪੱਧਰ ‘ਤੇ ਗੱਲਬਾਤ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਦੇ ਦੋ ਦਿਨਾਂ ਦੌਰੇ ‘ਤੇ ਹਨ, ਜਿਸ ‘ਚ ਉਹ ਬ੍ਰਿਕਸ ਸੰਮੇਲਨ ‘ਚ ਵੱਖ-ਵੱਖ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਸੰਮੇਲਨ ‘ਚ ਬ੍ਰਿਕਸ ਦੇਸ਼ਾਂ ਦੀ ਗਿਣਤੀ ਵਧਾਉਣ ‘ਤੇ ਵਿਚਾਰ ਚੱਲ ਰਿਹਾ ਹੈ, ਭਾਰਤ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਬੈਠਕ ‘ਚ ਚੰਗੀ ਚਰਚਾ ਹੋਈ ਅਤੇ ਬ੍ਰਿਕਸ ਮੈਂਬਰਾਂ ਦੇ ਵਿਸਥਾਰ ‘ਤੇ ਫੈਸਲਾ ਲਿਆ ਗਿਆ, ਭਾਰਤ ਇਸ ਦਾ ਸਮਰਥਨ ਕਰਦਾ ਹੈ।

ਵੀਰਵਾਰ ਨੂੰ ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਸੰਬੋਧਿਤ ਕੀਤੀ ਗਈ, ਜਿਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੰਦਰਯਾਨ-3 (Chanrayaan 3) ਦੀ ਸਫਲਤਾ ‘ਤੇ ਵਧਾਈ ਦੇਣ ਲਈ ਬ੍ਰਿਕਸ ਨੇਤਾਵਾਂ ਦਾ ਧੰਨਵਾਦ ਕੀਤਾ। ਪੀਐਮ ਮੋਦੀ ਨੇ ਇੱਥੇ ਕਿਹਾ ਕਿ ਭਾਰਤ ਦੁਆਰਾ ਨਿਰਧਾਰਤ ਟੀਚੇ ਤੱਕ ਕੋਈ ਵੀ ਨਹੀਂ ਪਹੁੰਚ ਸਕਿਆ ਹੈ। ਵਿਗਿਆਨ ਨੇ ਸਾਨੂੰ ਚੰਦਰਮਾ ਦੇ ਅਜਿਹੇ ਹਿੱਸੇ ਤੱਕ ਪਹੁੰਚਾਇਆ ਹੈ, ਇਹ ਵਿਗਿਆਨੀਆਂ ਦੀ ਸਫਲਤਾ ਹੈ।

ਜਿਕਰਯੋਗ ਹੈ ਕਿ ਬ੍ਰਿਕਸ 2023 ਦਾ ਮੁੱਖ ਏਜੰਡਾ ਇਸ ਦਾ ਵਿਸਥਾਰ ਕਰਨਾ ਸੀ, ਇਸ ਵਾਰ ਇਸ ਸਮੂਹ ਵਿੱਚ 6 ਨਵੇਂ ਦੇਸ਼ ਸ਼ਾਮਲ ਕੀਤੇ ਗਏ ਹਨ। ਜਿਸ ਵਿੱਚ ਅਰਜਨਟੀਨਾ, ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ ਅਤੇ ਯੂਏਈ ਬੈਠਕ ਤੋਂ ਪਹਿਲਾਂ ਕਰੀਬ 2 ਦਰਜਨ ਦੇਸ਼ਾਂ ਵੱਲੋਂ ਬ੍ਰਿਕਸ ‘ਚ ਸ਼ਾਮਲ ਹੋਣ ਦਾ ਪ੍ਰਸਤਾਵ ਰੱਖਿਆ ਗਿਆ ਸੀ।