ਪਹਿਲਗਾਮ ਅਟੈਕ ਕਰਵਾਉਣ ਵਾਲੇ ਆਸੀਮ ਮੁਨੀਰ ਦਾ ਪਾਕਿ ਫੌਜ ਵਿੱਚ ਪ੍ਰਮੋਸ਼ਨ, ਮਿਲੀ ਫੀਲਡ ਮਾਰਸ਼ਲ ਦੀ ਕੁਰਸੀ

tv9-punjabi
Updated On: 

20 May 2025 19:25 PM

Asim Munir Promoted As Field Marshal: ਪਹਿਲਗਾਮ ਹਮਲੇ ਦੇ ਮਾਸਟਰਮਾਈਂਡ ਆਸੀਮ ਮੁਨੀਰ ਨੂੰ ਪਾਕਿ ਫੌਜ ਵਿੱਚ ਤਰੱਕੀ ਦਿੱਤੀ ਗਈ ਹੈ। ਫੌਜ ਵਿੱਚ ਜਨਰਲ ਬਣਨ ਤੋਂ ਬਾਅਦ, ਮੁਨੀਰ ਨੂੰ ਹੁਣ ਫੀਲਡ ਮਾਰਸ਼ਲ ਬਣਾਇਆ ਗਿਆ ਹੈ।

ਪਹਿਲਗਾਮ ਅਟੈਕ ਕਰਵਾਉਣ ਵਾਲੇ ਆਸੀਮ ਮੁਨੀਰ ਦਾ ਪਾਕਿ ਫੌਜ ਵਿੱਚ ਪ੍ਰਮੋਸ਼ਨ, ਮਿਲੀ ਫੀਲਡ ਮਾਰਸ਼ਲ ਦੀ ਕੁਰਸੀ

ਆਸੀਮ ਮੁਨੀਰ, ਪਾਕਿ ਆਰਮੀ ਚੀਫ

Follow Us On

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਦੇ ਅਹੁਦੇ ‘ਤੇ ਪ੍ਰਮੋਟ ਕੀਤਾ ਗਿਆ ਹੈ। ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਸਿੱਧਾ ਸਬੰਧ ਪਾਕਿਸਤਾਨੀ ਫੌਜ ਅਤੇ ਆਈਐਸਆਈ ਨਾਲ ਪਾਇਆ ਗਿਆ ਹੈ। ਨਾਲ ਹੀ, ਇੱਕ ਪਾਕਿਸਤਾਨੀ ਫੌਜ ਅਧਿਕਾਰੀ ਨੇ ਮੰਨਿਆ ਸੀ ਕਿ ਪਹਿਲਗਾਮ ਹਮਲੇ ਦੀ ਯੋਜਨਾ ਆਸੀਮ ਮੁਨੀਰ ਨੇ ਬਣਾਈ ਸੀ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਮੀਡੀਆ ਅਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਪਾਕਿਸਤਾਨ ਕੈਬਨਿਟ ਨੇ ਮੰਗਲਵਾਰ ਨੂੰ ਇਸ ਤਰੱਕੀ ਨੂੰ ਮਨਜ਼ੂਰੀ ਦਿੱਤੀ ਹੈ।

ਪਾਕਿਸਤਾਨੀ ਫੌਜ ਵਿੱਚ ਫੀਲਡ ਮਾਰਸ਼ਲ ਦਾ ਦਰਜਾ ਨਾ ਸਿਰਫ਼ ਇੱਕ ਵੱਡਾ ਸਨਮਾਨ ਹੈ, ਸਗੋਂ ਰਣਨੀਤਕ ਫੈਸਲਿਆਂ ਵਿੱਚ ਸਭ ਤੋਂ ਉੱਚੀ ਦਖਲਅੰਦਾਜ਼ੀ ਦਾ ਅਧਿਕਾਰ ਵੀ ਦਿੰਦਾ ਹੈ। ਇਸਦਾ ਮਤਲਬ ਹੈ ਕਿ ਮੁਨੀਰ ਕੋਲ ਹੁਣ ਫੌਜ ਵਿੱਚ ਅਥਾਹ ਸ਼ਕਤੀ ਹੋਵੇਗੀ। ਇਹ ਦਰਜਾ ਮੁਨੀਰ ਨੂੰ ਨਾ ਸਿਰਫ਼ ਫੌਜ ਦੀ ਕੰਟ੍ਰੋਲਿੰਗ ਸਗੋਂ ਉਨ੍ਹਾਂ ਨੂੰ ਰਾਜਨੀਤਿਕ-ਫੌਜੀ ਮਾਮਲਿਆਂ ‘ਚ ਵੀ ਵੀ ਫੈਸਲਾਕੁੰਨ ਭੂਮਿਕਾ ਦੇਵੇਗਾ।

ਫੌਜ ਨਾਲ ਹੁਣ ਇੰਝ ਕੰਮ ਕਰਨਗੇ ਮੁਨੀਰ

ਫੀਲਡ ਮਾਰਸ਼ਲ ਬਣਨ ਤੋਂ ਬਾਅਦ, ਆਸੀਮ ਮੁਨੀਰ ਨੂੰ ਹੁਣ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ​​ਕਰਨ ਲਈ ਖੁੱਲ੍ਹੀ ਛੁੱਟੀ ਮਿਲ ਸਕਦੀ ਹੈ। ਇਸ ਨਾਲ ਭਾਰਤ ਵਿਰੁੱਧ ਹਾਈਬ੍ਰਿਡ ਵਾਰ, ਅੱਤਵਾਦ, ਸਾਈਬਰ ਹਮਲੇ ਅਤੇ ਪ੍ਰੌਕਸੀ ਯੁੱਧ ਵਰਗੀਆਂ ਗਤੀਵਿਧੀਆਂ ਹੋਰ ਤੇਜ਼ ਹੋ ਸਕਦੀਆਂ ਹਨ।

ਪਾਕਿਸਤਾਨੀ ਸਰਕਾਰ ਨੇ ਇਹ ਫੈਸਲਾ ਸਿਰਫ਼ ਅਤੇ ਸਿਰਫ਼ ਪ੍ਰੋਪੋਗੇਂਡਾ ਚਲਾਉਣ ਲਈ ਲਿਆ ਹੈ। ਦਰਅਸਲ, ਹਾਰਿਆ ਹੋਇਆ ਪਾਕਿਸਤਾਨ ਹੁਣ ਦੁਨੀਆ ਨੂੰ ਇਹ ਝੂਠਾ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸਨੇ ਭਾਰਤ ਵਿਰੁੱਧ ਜੰਗ ਜਿੱਤ ਲਈ ਹੈ। ਇਸੇ ਲਈ ਉਸਨੇ ਪਾਕਿਸਤਾਨੀ ਜਨਰਲ ਨੂੰ ਤਰੱਕੀ ਦਿੱਤੀ ਹੈ। ਹਮੇਸ਼ਾ ਝੂਠ ਫੈਲਾਉਣ ਵਾਲਾ ਪਾਕਿਸਤਾਨ ਹੁਣ ਦੁਨੀਆ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਪੂਰੀ ਦੁਨੀਆ ਨੇ ਪਾਕਿਸਤਾਨ ਦੀ ਹਾਰ ਦੇਖੀ ਹੈ ਅਤੇ ਜਾਣਦੀ ਹੈ ਕਿ ਕਿਸਨੇ ਕਿਸ ਨੂੰ ਹਰਾਇਆ। ਨਾਲ ਹੀ, ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਸਨੇ ਭਾਰਤ ਤੇ ਜਿੱਤ ਹਾਸਿਲ ਕਰ ਲਈ ਹੈ। ਤਾਂ ਜੋ ਸ਼ਾਹਬਾਜ਼ ਸ਼ਰੀਫ ਭਵਿੱਖ ਦੀਆਂ ਚੋਣਾਂ ਵਿੱਚ ਵੀ ਇਸ ਹਾਰ ‘ਤੇ ਰਾਜਨੀਤੀ ਕਰ ਸਕਣ।

ISI ਮੁਖੀ, ਫੌਜ ਮੁਖੀ ਹੁਣ ਫੀਲਡ ਮਾਰਸ਼ਲ

ਆਸੀਮ ਮੁਨੀਰ 2022 ਤੋਂ ਪਾਕਿਸਤਾਨ ਦੇ ਆਰਮੀ ਚੀਫ਼ ਵਜੋਂ ਸੇਵਾ ਨਿਭਾ ਰਹੇ ਸਨ। ਹਾਲਾਂਕਿ, ਹੁਣ 2025 ਵਿੱਚ ਉਨ੍ਹਾਂ ਨੂੰ ਫੀਲਡ ਮਾਰਸ਼ਲ ਦੀ ਤਰੱਕੀ ਮਿਲ ਗਈ ਹੈ। ਉਹ ਪਾਕਿਸਤਾਨ ਦੇ 11ਵੇਂ ਆਰਮੀ ਚੀਫ਼ ਬਣੇ। ਇਸ ਤੋਂ ਪਹਿਲਾਂ, ਉਹ GHQ ਵਿਖੇ ਕੁਆਰਟਰਮਾਸਟਰ ਜਨਰਲ ਵਜੋਂ ਤਾਇਨਾਤ ਸਨ। ਆਸੀਮ ਮੁਨੀਰ ਨੇ ਆਪਣਾ ਫੌਜੀ ਕਰੀਅਰ 1986 ਵਿੱਚ ਸ਼ੁਰੂ ਕੀਤਾ ਸੀ। ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਮੁਖੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪਾਕਿਸਤਾਨ ਦੇ ਸਭ ਤੋਂ ਉੱਚੇ ਫੌਜੀ ਸਨਮਾਨਾਂ ਨਿਸ਼ਾਨ-ਏ-ਇਮਤਿਆਜ਼, ਹਿਲਾਲ-ਏ-ਇਮਤਿਆਜ਼ ਅਤੇ ਵੱਕਾਰੀ ਸਵੋਰਡ ਆਫ਼ ਆਨਰ ਨਾਲ ਸਨਮਾਨਿਤ ਜਾ ਚੁੱਕਾ ਹੈ ।