ਟਰੱਕ ਹਾਦਸਿਆਂ ਤੋਂ ਬਾਅਦ ਟਰੰਪ ਸਰਕਾਰ ਸਖ਼ਤ, On Road ਡਰਾਈਵਰਾਂ ਤੋਂ ਲਏ ਜਾ ਰਹੇ ਇੰਗਲਿਸ਼ ਟੈਸਟ, ਹੁਣ ਤੱਕ 7 ਹਜ਼ਾਰ ਫੇਲ

Updated On: 

03 Nov 2025 09:29 AM IST

America Truck Driver English Test: ਹਾਲ ਹੀ 'ਚ ਟਰੱਕ ਡਰਾਈਵਰਾਂ ਵੱਲੋਂ ਹੋਈਆਂ ਦੁਰਘਟਨਾਵਾਂ ਤੋਂ ਬਾਅਦ ਟਰੰਪ ਸਰਕਾਰ ਦੁਆਰਾ ਸਖ਼ਤੀ ਕੀਤੀ ਗਈ ਹੈ। ਪੁਲਿਸ ਆਨ ਰੋਡ ਟਰੱਕ ਡਰਾਈਵਰਾਂ ਨੂੰ ਰੋਕ-ਰੋਕ ਕੇ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ। ਇਸ ਟੈਸਟ 'ਚ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਗੈਰ-ਅਮਰੀਕੀ ਟਰੱਕ ਡਰਾਈਵਰ ਫੇਲ ਹੋ ਗਏ ਹਨ। ਇਨ੍ਹਾਂ ਸਾਰਿਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

ਟਰੱਕ ਹਾਦਸਿਆਂ ਤੋਂ ਬਾਅਦ ਟਰੰਪ ਸਰਕਾਰ ਸਖ਼ਤ, On Road ਡਰਾਈਵਰਾਂ ਤੋਂ ਲਏ ਜਾ ਰਹੇ ਇੰਗਲਿਸ਼ ਟੈਸਟ, ਹੁਣ ਤੱਕ 7 ਹਜ਼ਾਰ ਫੇਲ
Follow Us On

ਅਮਰੀਕਾ ‘ਚ ਡਰਾਈਵਿੰਗ ਸਕਿੱਲ ਦੇ ਆਧਾਰ ‘ਤੇ ਨੌਕਰੀ ‘ਤੇ ਤਲਾਸ਼ ਲਈ ਗਏ ਪ੍ਰਵਾਸੀਆਂ ‘ਤੇ ਟਰੰਪ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ। ਇੱਥੇ ਟਰੱਕ ਚਲਾਉਣ ਵਾਲੇ ਡਰਾਈਵਰਾਂ ਦੇ ਲਈ ਇੰਗਲਿਸ਼ ਸਪੀਕਿੰਗ ਟੈਸਟ ਲਾਜ਼ਮੀ ਕਰ ਦਿੱਤਾ ਗਿਆ। ਇਸ ਦੇ ਲਈ ਹੁਣ ਟੈਸਟ ਵੀ ਲਏ ਜਾ ਰਹੇ ਹਨ। ਟਰੰਪ ਸਰਕਾਰ ਦਾ ਇਸ ਫੈਸਲੇ ਦਾ ਵੱਡਾ ਅਸਰ ਪੰਜਾਬੀਆਂ ‘ਤੇ ਪਵੇਗਾ, ਕਿਉਂਕਿ ਪੰਜਾਬੀ ਵੱਡੀ ਗਿਣਤੀ ‘ਚ ਅਮਰੀਕਾਂ ‘ਚ ਟਰੱਕ ਡਰਾਈਵਿੰਗ ਦਾ ਕਾਰੋਬਾਰ ਕਰਦੇ ਹਨ।

ਹਾਲ ਹੀ ‘ਚ ਟਰੱਕ ਡਰਾਈਵਰਾਂ ਵੱਲੋਂ ਹੋਈਆਂ ਦੁਰਘਟਨਾਵਾਂ ਤੋਂ ਬਾਅਦ ਟਰੰਪ ਸਰਕਾਰ ਦੁਆਰਾ ਸਖ਼ਤੀ ਕੀਤੀ ਗਈ ਹੈ। ਪੁਲਿਸ ਆਨ ਰੋਡ ਟਰੱਕ ਡਰਾਈਵਰਾਂ ਨੂੰ ਰੋਕ-ਰੋਕ ਕੇ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ। ਇਸ ਟੈਸਟ ‘ਚ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਗੈਰ-ਅਮਰੀਕੀ ਟਰੱਕ ਡਰਾਈਵਰ ਫੇਲ ਹੋ ਗਏ ਹਨ। ਇਨ੍ਹਾਂ ਸਾਰਿਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਇਸ ਸਮੇਂ ਅਮਰੀਕਾ ‘ਚ 1.50 ਲੱਖ ਪੰਜਾਬੀ ਡਾਰਈਵਰ ਹਨ। ਅਮਰੀਕਾ ਦੇ ਟ੍ਰਾਂਸਪੋਰਟ ਸੈਕਟਰੀ ਸੀਨ ਡਫੀ ਦੇ ਮੁਤਾਬਕ, 30 ਅਕਤੂਬਰ ਤੱਕ ਇੰਗਲਿਸ਼ ਟੈਸਟ ‘ਚ ਕਈ ਡਰਾਈਵਰ ਸਹੀ ਤਰੀਕੇ ਨਾਲ ਇੰਗਲਿਸ਼ ਨਹੀਂ ਬੋਲ ਸਕੇ, ਇਨ੍ਹਾਂ ‘ਚੋਂ ਕਈ ਤਾਂ ਟ੍ਰੈਫ਼ਿਕ ਸਾਇਨ ਬਾਰੇ ਵੀ ਨਹੀਂ ਦੱਸ ਸਕੇ।

ਕਮਰਸ਼ੀਅਲ ਡਰਾਈਵਰਾਂ ਦੇ ਵੀਜ਼ੇ ‘ਤੇ ਰੋਕ

ਦੱਸ ਦੇਈਏ ਕਿ ਦੋ ਮਹੀਨੇ ਪਹਿਲਾਂ ਹੀ ਅਮਰੀਕੀ ਸਰਕਾਰ ਕਮਰਸ਼ੀਅਲ ਡਰਾਈਵਰ ਦੇ ਵੀਜ਼ਿਆਂ ‘ਤੇ ਰੋਕ ਵੀ ਲਗਾ ਚੁੱਕੀ ਹੈ। ਇਹ ਰੋਕ ਉਸ ਸਮੇਂ ਲਗਾਈ ਗਈ ਸੀ ਜਦੋਂ ਫਲੋਰਿਡਾ ‘ਚ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਗਲਤੀ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅਮਰੀਕਾ ‘ਚ ਪ੍ਰਵਾਸੀਆਂ ਦਾ ਮੁੱਦਾ ਕਾਫੀ ਭੱਖਿਆ ਸੀ। ਇਸ ਘਟਨਾ ਤੋਂ ਬਾਅਦ ਹੀ ਅਮਰੀਕਾ ਨੇ ਕਮਰਸ਼ੀਅਲ ਡਰਾਈਵਰਾਂ ਦੇ ਵੀਜ਼ਾ ‘ਤੇ ਰੋਕ ਲਗਾ ਦਿੱਤੀ ਸੀ।

ਟਰਾਂਸਪੋਰਟ ਸੈਕਟਰੀ ਸੀਨ ਡਫੀ ਨੇ ਕੀ ਕਿਹਾ?

ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਨ ਡਫੀ ਨੇ ਕਿਹਾ ਕਿ ਅਮਰੀਕਾ ‘ਚ ਟਰਾਂਸਪੋਰਟ ਲਾਅ ‘ਚ ਸਾਰੇ ਟਰੱਕ ਡਰਾਈਵਰਾਂ ਦੇ ਲਈ ਇੰਗਲਿਸ਼ ‘ਚ ਟ੍ਰੈਫ਼ਿਕ ਸਾਈਨ ਪੜ੍ਹਨਾ ਤੇ ਇੰਗਲਿਸ਼ ਬੋਲਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਲਾਈਸੈਂਸ ਨਹੀਂ ਮਿਲਦਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਓਬਾਮਾ ਪ੍ਰਸ਼ਾਸਨ ਦੇ ਟਾਈਮ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਨਾਲ ਇੰਗਲਿਸ਼ ਟੈਸਟ ‘ਚ ਫੇਲ ਡਰਾਈਵਰਾਂ ਨੂੰ ਵੀ ਲਾਈਸੈਂਸ ਮਿਲ ਗਏ।

ਸੈਕਟਰੀ ਡਫੀ ਨੇ ਕਿਹਾ ਕਿ ਅਮਰੀਕਾ ‘ਚ ਵੱਧ ਰਹੇ ਸੜਕ ਹਾਦਸਿਆਂ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਗਲਿਸ ਟੈਸਟ ਲਾਜ਼ਮੀ ਕਰ ਦਿੱਤਾ ਹੈ। ਨਵੀਂ ਪਾਲਿਸੀ ਦੇ ਤਹਿਤ ਹੁਣ ਅਮਰੀਕਾ ਪੁਲਿਸ ਸੜਕ ‘ਤੇ ਹੀ ਡਰਾਈਵਰਾਂ ਦੇ ਟੈਸਟ ਲੈ ਰਹੀ ਹੈ। ਇੰਗਲਿਸ਼ ਨਾ ਬੋਲ ਪਾਉਣ ਵਾਲੇ ਡਰਾਈਵਰਾਂ ਨੂੰ ਤੁਰੰਤ ਟਰੱਕ ਤੋਂ ਉਤਾਰ ਦਿੱਤਾ ਜਾ ਰਿਹਾ ਹੈ।

ਡਰਾਈਵਰ ਕੈਲੀਫੋਰਨੀਆ ਤੋਂ ਲੈ ਲੈਂਦੇ ਸਨ ਲਾਇਸੈਂਸ

ਉਨ੍ਹਾਂ ਨੇ ਅੱਗੇ ਕਿਹਾ ਕਿ ਇੰਗਲਿਸ਼ ਬੋਲਣ ਦਾ ਵਿਰੋਧ ਕੇਲੀਫੋਰਨਿਆ ਸਟੇਟ ਨੇ ਕੀਤਾ ਸੀ। ਇੱਥੇ ਕਮਰਸ਼ਿਅਲ ਲਾਇਸੈਂਸ ਦੇ ਇੰਗਲਿਸ਼ ਜ਼ਰੂਰੀ ਨਹੀਂ ਸੀ। ਇੰਗਲਿਸ਼ ਦਾ ਟੈਸਟ ਹੁੰਦਾ ਤਾਂ ਹੈ, ਪਰ ਥੋੜ੍ਹੀ ਬਹੁੱਤ ਇੰਗਲਿਸ਼ ਜਾਣਨ ‘ਤੇ ਲਾਇਸੈਂਸ ਮਿਲ ਜਾਂਦਾ ਹੈ। ਇਸ ਕਾਰਨ ਜ਼ਿਆਦਾਤਰ ਡਰਾਈਵਰ ਇੱਥੋਂ ਹੀ ਲਾਇਸੈਂਸ ਲੈਂਦੇ ਹਨ।