ਅੱਜ ਤੋਂ ਪੰਜਾਬ ਵਿੱਚ ਬਦਲੇਗਾ ਮੌਸਮ: ਦੋ ਦਿਨਾਂ ਤੱਕ ਹਲਕੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ ਵਧੇਗਾ, ਚੰਡੀਗੜ੍ਹ ਲਈ ਕੋਈ ਅਲਰਟ ਨਹੀਂ

tv9-punjabi
Published: 

19 Mar 2025 07:25 AM

ਸੂਬੇ ਦਾ ਮੌਸਮ ਇੱਕ ਵਾਰ ਫਿਰ ਬਦਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਅਤੇ ਕੱਲ੍ਹ ਹਲਕੀ ਬਾਰਿਸ਼ ਹੋ ਸਕਦੀ ਹੈ। ਇਹ ਤਬਦੀਲੀ ਵੈਸਟਰਨ ਡਿਸਟਰਬਨ ਕਾਰਨ ਹੋ ਰਹੀ ਹੈ। ਅੱਜ ਚੰਡੀਗੜ੍ਹ ਲਈ ਕੋਈ ਅਲਰਟ ਨਹੀਂ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 30.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਅੱਜ ਤੋਂ ਪੰਜਾਬ ਵਿੱਚ ਬਦਲੇਗਾ ਮੌਸਮ: ਦੋ ਦਿਨਾਂ ਤੱਕ ਹਲਕੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ ਵਧੇਗਾ, ਚੰਡੀਗੜ੍ਹ ਲਈ ਕੋਈ ਅਲਰਟ ਨਹੀਂ
Follow Us On

ਅੱਜ (19 ਮਾਰਚ) ਤੋਂ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਅਤੇ ਕੱਲ੍ਹ (20 ਮਾਰਚ) ਕੁੱਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਦੇ ਮੱਦੇਨਜ਼ਰ ਯੇਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਤਬਦੀਲੀ ਵੈਸਟਰਨ ਡਿਸਟਰਬਨ ਕਾਰਨ ਹੋ ਰਹੀ ਹੈ, ਜੋ ਕਿ ਦੱਖਣ-ਪੂਰਬੀ ਈਰਾਨ ਦੇ ਆਲੇ-ਦੁਆਲੇ ਚੱਕਰਵਾਤੀ ਸਰਕੂਲੇਸ਼ਨ ਵਜੋਂ ਸਰਗਰਮ ਹੈ।

ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਇਹ ਆਮ ਪੱਧਰ ਦੇ ਨੇੜੇ ਆ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 30.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ, ਅੱਜ ਚੰਡੀਗੜ੍ਹ ਲਈ ਕੋਈ ਅਲਰਟ ਨਹੀਂ ਹੈ।

ਮੌਸਮ ਵਿਭਾਗ ਮੁਤਾਬਕ ਤਾਪਮਾਨ ਹੋਰ ਵਧ ਸਕਦਾ ਹੈ, ਅਤੇ ਇਸ ਵਿੱਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵਾਧਾ ਹੋਣ ਦੀ ਸੰਭਾਵਨਾ ਹੈ। ਅੱਜ ਫਾਜ਼ਿਲਕਾ, ਮੁਕਤਸਰ, ਫਰੀਦਕੋਟ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਹਾਲਾਂਕਿ, ਇਸ ਮਹੀਨੇ ਹੁਣ ਤੱਕ ਔਸਤ ਨਾਲੋਂ 51% ਘੱਟ ਬਾਰਿਸ਼ ਹੋਈ ਹੈ। ਆਮ ਤੌਰ ‘ਤੇ ਮਾਰਚ ਵਿੱਚ ਇਸ ਸਮੇਂ ਤੱਕ 15.4 ਮਿਲੀਮੀਟਰ ਬਾਰਿਸ਼ ਹੁੰਦੀ ਸੀ, ਜਦੋਂ ਕਿ ਇਸ ਵਾਰ ਸਿਰਫ਼ 7.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।

ਮੋਹਾਲੀ- ਅੱਜ ਅਸਮਾਨ ਸਾਫ਼ ਅਤੇ ਸੂਰਜ ਚਮਕੇਗਾ। ਤਾਪਮਾਨ 16 ਤੋਂ 29 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।

ਜਲੰਧਰ- ਅੱਜ ਅਸਮਾਨ ਸਾਫ਼ ਰਹੇਗਾ, ਸੂਰਜ ਚਮਕੇਗਾ। ਤਾਪਮਾਨ 13 ਤੋਂ 28 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।

ਅੰਮ੍ਰਿਤਸਰ- ਅੱਜ ਅਸਮਾਨ ਸਾਫ਼ ਰਹੇਗਾ, ਧੁੱਪ ਨਿਕਲੇਗੀ। ਤਾਪਮਾਨ 12 ਤੋਂ 26 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।

ਲੁਧਿਆਣਾ- ਅੱਜ ਅਸਮਾਨ ਸਾਫ਼ ਰਹੇਗਾ ਅਤੇ ਧੁੱਪ ਰਹੇਗੀ। ਤਾਪਮਾਨ 12 ਤੋਂ 29 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।

ਪਟਿਆਲਾ- ਅੱਜ ਅਸਮਾਨ ਸਾਫ਼ ਰਹੇਗਾ, ਧੁੱਪ ਨਿਕਲੇਗੀ। ਤਾਪਮਾਨ 14 ਤੋਂ 29 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।