ਸੂਬੇ ਦੇ ਵਿੱਚ ਤਾਪਮਾਨ 43 ਡਿਗਰੀ ਦੇ ਨੇੜੇ, ਤਿੰਨ ਦਿਨਾਂ ਲਈ ਹੀਟ ਵੇਵ ਦਾ ਅਲਰਟ ਜਾਰੀ

tv9-punjabi
Updated On: 

24 Apr 2025 07:07 AM

23 ਅਪ੍ਰੈਲ ਨੂੰ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਕਿ ਪੂਰੇ ਸੂਬੇ ਵਿੱਚ ਸਭ ਤੋਂ ਵੱਧ ਸੀ। ਮੌਸਮ ਵਿਭਾਗ ਵੱਲੋਂ ਅੱਜ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਕੱਲ੍ਹ ਤੋਂ ਹੀਟ ਵੇਵ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਕਈ ਜ਼ਿਲ੍ਹਿਆਂ ਲਈ ਹੀਟਵੇਵ ਅਲਰਟ ਜਾਰੀ ਕੀਤਾ ਹੈ

ਸੂਬੇ ਦੇ ਵਿੱਚ ਤਾਪਮਾਨ 43 ਡਿਗਰੀ ਦੇ ਨੇੜੇ, ਤਿੰਨ ਦਿਨਾਂ ਲਈ ਹੀਟ ਵੇਵ ਦਾ ਅਲਰਟ ਜਾਰੀ
Follow Us On

ਸੂਬੇ ਦੇ ਵਿੱਚ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਦੇ ਗਰਮੀ ਹੋਰ ਜ਼ਿਆਦਾ ਵਧੇਗੀ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ। 23 ਅਪ੍ਰੈਲ ਨੂੰ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪੂਰੇ ਸੂਬੇ ਵਿੱਚ ਸਭ ਤੋਂ ਵੱਧ ਸੀ। ਮੌਸਮ ਵਿਭਾਗ, ਚੰਡੀਗੜ੍ਹ ਦੇ ਮੁਤਾਬਕ ਪੰਜਾਬ ਵਿੱਚ ਔਸਤਨ ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਇਹ ਆਮ ਤਾਪਮਾਨ ਨਾਲੋਂ 2.4 ਡਿਗਰੀ ਵੱਧ ਹੈ।

ਬਠਿੰਡਾ ਤੋਂ ਇਲਾਵਾ, ਫਿਰੋਜ਼ਪੁਰ ਵਿੱਚ 40.8, ਅੰਮ੍ਰਿਤਸਰ ਵਿੱਚ 38.8, ਲੁਧਿਆਣਾ ਵਿੱਚ 39, ਪਟਿਆਲਾ ਵਿੱਚ 39.7, ਚੰਡੀਗੜ੍ਹ ਵਿੱਚ 38.8 ਅਤੇ ਮੋਹਾਲੀ ਵਿੱਚ 36.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਇਹ ਸਾਰੇ ਅੰਕੜੇ ਬੁੱਧਵਾਰ ਸ਼ਾਮ ਤੱਕ ਦੇ ਹਨ।

ਮੌਸਮ ਵਿਭਾਗ ਵੱਲੋਂ ਅੱਜ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ 24 ਘੰਟਿਆਂ ਬਾਅਦ, ਕੱਲ੍ਹ ਤੋਂ ਹੀਟ ਵੇਵ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ।

ਹੀਟ ਵੇਵ ਦਾ ਅਲਰਟ

ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਕਈ ਜ਼ਿਲ੍ਹਿਆਂ ਲਈ ਹੀਟਵੇਵ ਅਲਰਟ ਜਾਰੀ ਕੀਤਾ ਹੈ:

25 ਅਪ੍ਰੈਲ: ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ ਲਈ ਯੇਲੋ ਅਲਰਟ ਜਾਰੀ ਕੀਤਾ ਗਿਆ ਹੈ।

26 ਅਪ੍ਰੈਲ: ਸੂਬੇ ਦੇ ਕੇਂਦਰੀ ਅਤੇ ਦੱਖਣੀ ਹਿੱਸਿਆਂ ਜਿਵੇਂ ਕਿ ਬਰਨਾਲਾ, ਬਠਿੰਡਾ, ਮਾਨਸਾ, ਸੰਗਰੂਰ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਹੀਟ ਵੇਵ ਆਵੇਗੀ। ਇੱਥੇ ਯੇਲੋ ਅਲਰਟ ਜਾਰੀ ਕੀਤਾ ਗਿਆ ਹੈ।

27 ਅਪ੍ਰੈਲ: ਅਲਰਟ ਦਾ ਦਾਇਰਾ ਹੋਰ ਵਧੇਗਾ ਜਿਸਦੇ ਵਿੱਚ ਹੁਣ ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਤੋਂ ਇਲਾਵਾ ਪਟਿਆਲਾ ਅਤੇ ਬਰਨਾਲਾ ਨੂੰ ਵੀ ਸ਼ਾਮਲ ਹੋਣਗੇ।

ਅੱਜ ਪੰਜਾਬ ਦਾ ਮੌਸਮ

ਬਠਿੰਡਾ ਵਿੱਚ ਅਸਮਾਨ ਸਾਫ਼ ਰਹੇਗਾ ਅਤੇ ਸੂਰਜ ਚਮਕੇਗਾ। ਤਾਪਮਾਨ 18 ਤੋਂ 38 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਅੰਮ੍ਰਿਤਸਰ ਵਿੱਚ ਅਸਮਾਨ ਸਾਫ਼ ਰਹੇਗਾ ਅਤੇ ਸੂਰਜ ਚਮਕੇਗਾ। ਤਾਪਮਾਨ 18 ਤੋਂ 38 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਜਲੰਧਰ ਵਿੱਚ ਅਸਮਾਨ ਸਾਫ਼ ਰਹੇਗਾ ਅਤੇ ਸੂਰਜ ਚਮਕੇਗਾ। ਤਾਪਮਾਨ 18 ਤੋਂ 40 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਲੁਧਿਆਣਾ ਵਿੱਚ ਅਸਮਾਨ ਸਾਫ਼ ਰਹੇਗਾ ਅਤੇ ਸੂਰਜ ਚਮਕੇਗਾ। ਤਾਪਮਾਨ 21 ਤੋਂ 40 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਪਟਿਆਲਾ ਵਿੱਚ ਅਸਮਾਨ ਸਾਫ਼ ਰਹੇਗਾ ਅਤੇ ਸੂਰਜ ਚਮਕੇਗਾ। ਤਾਪਮਾਨ 22 ਤੋਂ 39 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਫਿਰੋਜ਼ਪੁਰ ਵਿੱਚ ਅਸਮਾਨ ਸਾਫ਼ ਰਹੇਗਾ ਅਤੇ ਸੂਰਜ ਚਮਕੇਗਾ। ਤਾਪਮਾਨ 25 ਤੋਂ 39 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।