ਹੁਣ ਪੰਜਾਬ ਵਿੱਚ ਵਧੇਗੀ ਗਰਮੀ, ਮਾਰਚ ਦਾ ਮਹੀਨਾ ਵੀ ਰਿਹਾ ਸੁੱਕਾ, 46 ਫੀਸਦ ਘੱਟ ਪਿਆ ਮੀਂਹ

Updated On: 

17 Mar 2025 07:00 AM

Temperature Rise Punjab: ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦੇ ਕਮਜ਼ੋਰ ਹੋਣ ਕਾਰਨ ਮੀਂਹ ਘੱਟ ਹੋਇਆ ਹੈ। ਮਾਰਚ ਵਿੱਚ 46% ਘੱਟ ਵਰਖਾ ਹੋਈ ਹੈ, ਜਿਸ ਕਾਰਨ ਤਾਪਮਾਨ ਵਧ ਰਿਹਾ ਹੈ। ਅਗਲੇ 48 ਘੰਟਿਆਂ ਵਿੱਚ ਤਾਪਮਾਨ ਵਿੱਚ 2-3 ਡਿਗਰੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਕਿਸੇ ਵੀ ਨਵੇਂ ਵੈਸਟਰਨ ਡਿਸਟਰਬੈਂਸ ਦੀ ਉਮੀਦ ਨਹੀਂ ਹੈ, ਜਿਸ ਨਾਲ ਸੂਖੇ ਦੀ ਚਿੰਤਾ ਵਧ ਰਹੀ ਹੈ।

ਹੁਣ ਪੰਜਾਬ ਵਿੱਚ ਵਧੇਗੀ ਗਰਮੀ, ਮਾਰਚ ਦਾ ਮਹੀਨਾ ਵੀ ਰਿਹਾ ਸੁੱਕਾ, 46 ਫੀਸਦ ਘੱਟ ਪਿਆ ਮੀਂਹ

ਹੁਣ ਪੰਜਾਬ ਵਿੱਚ ਵਧੇਗੀ ਗਰਮੀ, ਮਾਰਚ ਦਾ ਮਹੀਨਾ ਵੀ ਰਿਹਾ ਸੁੱਕਾ, 46 ਫੀਸਦ ਘੱਟ ਪਿਆ ਮੀਂਹ

Follow Us On

ਵੈਸਟਨ ਡਿਸਟਰਬੈਂਸ ਦੇ ਕਮਜ਼ੋਰ ਹੋਣ ਤੋਂ ਬਾਅਦ, ਪੰਜਾਬ ਵਿੱਚ ਇਸਦਾ ਪ੍ਰਭਾਵ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਕੋਈ ਮੀਂਹ ਨਹੀਂ ਪਿਆ ਅਤੇ ਧੁੱਪ ਚਮਕਦੀ ਰਹੀ। ਇਸ ਤੋਂ ਬਾਅਦ, ਸੂਬੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 3.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਹਾਲਾਂਕਿ ਇਹ ਅਜੇ ਵੀ ਆਮ ਦੇ ਨੇੜੇ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 28.6 ਡਿਗਰੀ ਸੈਲਸੀਅਸ ਪਟਿਆਲਾ ਵਿੱਚ ਦਰਜ ਕੀਤਾ ਗਿਆ।

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਸੂਬੇ ਦਾ ਤਾਪਮਾਨ ਹੁਣ ਵਧੇਗਾ। ਅਗਲੇ 48 ਘੰਟਿਆਂ ਵਿੱਚ, ਸੂਬੇ ਦੇ ਵੱਧ ਤੋਂ ਵੱਧ ਔਸਤ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ, ਆਉਣ ਵਾਲੇ ਹਫ਼ਤੇ ਸੂਬੇ ਵਿੱਚ ਨਾ ਤਾਂ ਮੀਂਹ ਪਵੇਗਾ ਅਤੇ ਨਾ ਹੀ ਕਿਸੇ ਵੈਸਟਨ ਡਿਸਟਰਬੈਂਸ ਦੇ ਐਕਵਿਟ ਹੋਣ ਦੀ ਉਮੀਦ ਹੈ।

ਘੱਟ ਮੀਂਹ ਨੇ ਵਧਾਈ ਚਿੰਤਾ

ਪੰਜਾਬ ਵਿੱਚ ਸਾਲ 2024 ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸੂਬੇ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਹੈ। ਪਰ ਇਸ ਸਾਲ ਵੀ ਬਾਰਿਸ਼ ਆਮ ਨਾਲੋਂ ਬਹੁਤ ਘੱਟ ਦੇਖੀ ਜਾ ਰਹੀ ਹੈ। ਜੇਕਰ ਮਾਰਚ ਮਹੀਨੇ ਦੇ ਪਹਿਲੇ 15 ਦਿਨਾਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ 46 ਪ੍ਰਤੀਸ਼ਤ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।

ਮਾਰਚ ਦੇ ਪਹਿਲੇ 15 ਦਿਨਾਂ ਵਿੱਚ, ਸੂਬੇ ਵਿੱਚ ਔਸਤਨ 14 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਪਰ ਇਸ ਸਾਲ ਸਿਰਫ਼ 7.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਰਾਜ ਵਿੱਚ 21.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਆਮ ਤੌਰ ‘ਤੇ ਰਾਜ ਵਿੱਚ 27.1 ਮਿਲੀਮੀਟਰ ਮੀਂਹ ਪੈਂਦਾ ਹੈ, ਜੋ ਕਿ ਆਮ ਨਾਲੋਂ 20% ਘੱਟ ਹੈ।

ਜੇਕਰ ਗੱਲ ਪੰਜਾਬ ਦੇ ਸ਼ਹਿਰਾਂ ਦੀ ਕਰੀਏ ਤਾਂ ਅੰਮ੍ਰਿਤਸਰ ਵਿੱਚ ਅੱਜ ਅਸਮਾਨ ਸਾਫ਼ ਰਹੇਗਾ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 12 ਤੋਂ 25 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਓਧਰ ਜਲੰਧਰ ਵਿੱਚ ਵੀ ਅਜਿਹਾ ਹੀ ਮੌਸਮ ਦਿਖਾਈ ਦੇਵੇਗਾ ਅਤੇ ਤਾਪਮਾਨ 13 ਤੋਂ 24 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਲੁਧਿਆਣਾ ਵਿੱਚ ਵੀ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਤਾਪਮਾਨ 13 ਤੋਂ 25 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।