ਪੰਜਾਬ ਵਿੱਚ ਵਧ ਰਹੀ ਗਰਮੀ, ਫਿਲਹਾਲ ਰਾਹਤ ਦੀ ਉਮੀਦ ਨਹੀਂ… 21 ਤੋਂ ਬਾਅਦ ਮਾਨਸੂਨ ਹੋ ਸਕਦਾ ਹੈ ਐਕਟਿਵ – Punjabi News

ਪੰਜਾਬ ਵਿੱਚ ਵਧ ਰਹੀ ਗਰਮੀ, ਫਿਲਹਾਲ ਰਾਹਤ ਦੀ ਉਮੀਦ ਨਹੀਂ… 21 ਤੋਂ ਬਾਅਦ ਮਾਨਸੂਨ ਹੋ ਸਕਦਾ ਹੈ ਐਕਟਿਵ

Updated On: 

19 Jul 2024 08:04 AM

Punjab Weather: ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਅਤੇ ਦੂਜੇ ਪਾਸੇ ਵੈਸਟਨ ਡਿਸਟਰਬੈਂਸ ਦੀ ਸੁਸਤੀ ਕਾਰਨ ਪੰਜਾਬ ਵਿੱਚ ਮਾਨਸੂਨ ਪ੍ਰਭਾਵਿਤ ਹੋਇਆ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਮਾਨਸੂਨ ਬੁੱਧਵਾਰ ਅਤੇ ਵੀਰਵਾਰ ਨੂੰ ਸਰਗਰਮ ਹੋਵੇਗਾ, ਪਰ ਅਜਿਹਾ ਨਹੀਂ ਹੋਇਆ।

ਪੰਜਾਬ ਵਿੱਚ ਵਧ ਰਹੀ ਗਰਮੀ, ਫਿਲਹਾਲ ਰਾਹਤ ਦੀ ਉਮੀਦ ਨਹੀਂ... 21 ਤੋਂ ਬਾਅਦ ਮਾਨਸੂਨ ਹੋ ਸਕਦਾ ਹੈ ਐਕਟਿਵ

ਸੰਕੇਤਕ ਤਸਵੀਰ

Follow Us On

ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਵੀ ਪੰਜਾਬ ਵਿੱਚ ਮਾਨਸੂਨ ਸਰਗਰਮ ਨਹੀਂ ਹੋ ਸਕਿਆ। ਬੀਤੇ ਕੱਲ੍ਹ ਨਮੀ ਅਤੇ ਗਰਮੀ ਵਿੱਚ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 1.5 ਡਿਗਰੀ ਵੱਧ ਪਾਇਆ ਗਿਆ। ਫਿਲਹਾਲ ਅੱਜ ਦੇ ਦਿਨ ਵੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਫਿਲਹਾਲ ਅੱਜ ਲਈ ਮੌਸਮ ਵਿਭਾਗ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਅਜਿਹੀ ਸਥਿਤੀ ਵਿੱਚ ਤਾਪਮਾਨ ‘ਚ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਹੈ। ਪਰ ਦੱਸਿਆ ਜਾ ਰਿਹਾ ਹੈ ਕਿ 21 ਜੁਲਾਈ ਤੋਂ ਮਾਨਸੂਨ ਦੇ ਇੱਕ ਵਾਰ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਅਤੇ ਦੂਜੇ ਪਾਸੇ ਵੈਸਟਨ ਡਿਸਟਰਬੈਂਸ ਦੀ ਸੁਸਤੀ ਕਾਰਨ ਪੰਜਾਬ ਵਿੱਚ ਮਾਨਸੂਨ ਪ੍ਰਭਾਵਿਤ ਹੋਇਆ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਮਾਨਸੂਨ ਬੁੱਧਵਾਰ ਅਤੇ ਵੀਰਵਾਰ ਨੂੰ ਸਰਗਰਮ ਹੋਵੇਗਾ, ਪਰ ਅਜਿਹਾ ਨਹੀਂ ਹੋਇਆ।

ਗਰਮੀ ਨੇ ਬੇਹਾਲ ਕੀਤੇ ਲੋਕ

ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਈ। ਜਿਸ ਤੋਂ ਬਾਅਦ ਸੂਬੇ ‘ਚ ਨਮੀ ਅਤੇ ਤਾਪਮਾਨ ‘ਚ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.3 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.7 ਡਿਗਰੀ ਵੱਧ ਪਾਇਆ ਗਿਆ ਹੈ।

ਫਿਲਹਾਲ ਕੋਈ ਅਲਰਟ ਨਹੀਂ

ਪੰਜਾਬ ਵਿੱਚ ਅਗਲੇ ਦੋ ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਐਸਏਐਸ ਨਗਰ ਵਿੱਚ ਕਿਤੇ ਕਿਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਨਮੀ ਵਿੱਚ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਕ ਵਾਰ ਫਿਰ 21 ਜੁਲਾਈ ਤੋਂ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ- ਅਮਰੀਕੀ ਫੌਜ ਦੀ ਗਲਤੀ ਕਾਰਨ ਜੰਮੂ ਚ ਫੈਲੇ ਦਹਿਸ਼ਤਗਰਦ, ਜਾਣੋ ਕਿਵੇਂ

Exit mobile version