Weather Update: ਪੰਜਾਬ ਵਿੱਚ ਧੁੰਦ ਦਾ ਅਲਰਟ ਤੇ ਹਵਾ ਵੀ ਖ਼ਰਾਬ, ਤਾਪਮਾਨ ਚ ਆਈ ਗਿਰਾਵਟ
ਚੰਡੀਗੜ੍ਹ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ AQI 200 ਤੋਂ ਘੱਟ ਪਾਇਆ ਗਿਆ, ਜਦੋਂ ਕਿ ਹਾਲ ਹੀ ਵਿੱਚ ਇੱਥੇ ਪ੍ਰਦੂਸ਼ਣ ਦਾ ਪੱਧਰ 300 ਨੂੰ ਪਾਰ ਕਰ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਪੰਜਾਬ ਦੇ 5 ਜ਼ਿਲ੍ਹੇ ਪ੍ਰਦੂਸ਼ਣ ਦੀ ਲਪੇਟ ਵਿੱਚ ਹਨ।
ਸੰਕੇਤਕ ਤਸਵੀਰ
ਪੰਜਾਬ ਵਿੱਚ ਹਵਾ ਦੀ ਸਥਿਤੀ ਖ਼ਰਾਬ
ਚੰਡੀਗੜ੍ਹ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ AQI 200 ਤੋਂ ਘੱਟ ਪਾਇਆ ਗਿਆ, ਜਦੋਂ ਕਿ ਹਾਲ ਹੀ ਵਿੱਚ ਇੱਥੇ ਪ੍ਰਦੂਸ਼ਣ ਦਾ ਪੱਧਰ 300 ਨੂੰ ਪਾਰ ਕਰ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਪੰਜਾਬ ਦੇ 5 ਜ਼ਿਲ੍ਹੇ ਪ੍ਰਦੂਸ਼ਣ ਦੀ ਲਪੇਟ ਵਿੱਚ ਹਨ। ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪਟਿਆਲਾ ਬਣਿਆ ਹੋਇਆ ਹੈ। ਇੱਥੇ AQI 250 ਦਰਜ ਕੀਤਾ ਗਿਆ ਸੀ। ਜਦੋਂ ਕਿ ਲੁਧਿਆਣਾ ਵਿੱਚ AQI 245, ਅੰਮ੍ਰਿਤਸਰ ਵਿੱਚ 241, ਮੰਡੀ ਗੋਬਿੰਦਗੜ੍ਹ ਵਿੱਚ 240 ਅਤੇ ਜਲੰਧਰ ਵਿੱਚ AQI 234 ਦਰਜ ਕੀਤਾ ਗਿਆ ਹੈ।ਪੌਣੇ 10 ਘੰਟਿਆਂ ਦਾ ਰਹੇਗਾ ਦਿਨ
ਸਰਦੀਆਂ ਦੀ ਆਮਦ ਨਾਲ ਸੂਬੇ ਵਿੱਚ ਦਿਨ ਛੋਟੇ ਹੋਣ ਲੱਗ ਪਏ ਹਨ। ਜੇਕਰ ਗੱਲ ਕਰ ਲਈਏ ਅੱਜ ਦੇ ਦਿਨ ਦੀ ਤਾਂ ਅੱਜ ਕਰੀਬ ਪੌਣੇ 10 ਘੰਟਿਆਂ ਦਾ ਦਿਨ ਰਹੇਗਾ। ਅੱਜ ਸਵੇਰੇ ਸੂਰਜ 7 ਵਜੇ ਦੇ ਕਰੀਬ ਚੜ੍ਹਿਆ ਅਤੇ ਸ਼ਾਮ 5 ਵਜ ਕੇ 26 ਮਿੰਟ ਤੇ ਛਿਪ ਜਾਵੇਗਾ। ਜੇਕਰ ਗੱਲ ਤਾਪਮਾਨ ਦੀ ਕਰੀਏ ਤਾਂ ਸਵੇਰ ਸਮੇਂ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੁਪਿਹਰ ਸਮੇਂ ਇਹ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਾਮ ਸਮੇਂ ਇਹ 28 ਡਿਗਰੀ ਹੋ ਜਾਵੇਗਾ। ਜੇਕਰ ਗੱਲ ਰਾਤ ਦੀ ਕਰ ਲਈ ਜਾਵੇ ਤਾਂ ਰਾਤ ਨੂੰ 20 ਡਿਗਰੀ ਦੇ ਆਸ ਪਾਸ ਤਾਪਮਾਨ ਰਹਿਣ ਦੀ ਸੰਭਾਵਨਾ ਹੈ।
Follow Us
