Weather Update: ਪ੍ਰਦੂਸ਼ਣ ਚ ਆਇਆ ਥੋੜ੍ਹਾ ਸੁਧਾਰ, ਅੰਮ੍ਰਿਤਸਰ-ਚੰਡੀਗੜ੍ਹ ‘ਚ ਸਥਿਤੀ ਚਿੰਤਾਜਨਕ

Updated On: 

04 Nov 2024 11:17 AM

ਐਤਵਾਰ ਸ਼ਾਮ 4 ਵਜੇ ਦੇ ਬੁਲੇਟਿਨ ਮੁਤਾਬਕ ਅੰਮ੍ਰਿਤਸਰ ਦਾ AQI 263 ਅਤੇ ਚੰਡੀਗੜ੍ਹ ਦਾ AQI 223 ਰਿਹਾ। ਭਾਵ ਦੋਵੇਂ ਸ਼ਹਿਰ ਅਜੇ ਵੀ ਔਰੇਂਜ ਸ਼੍ਰੇਣੀ ਵਿੱਚ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 'ਚ ਵੀ ਕਮੀ ਆਈ ਹੈ ਅਤੇ ਦੋਵੇਂ ਰੈੱਡ ਜ਼ੋਨ ਤੋਂ ਬਾਹਰ ਆ ਗਏ ਹਨ।

Weather Update: ਪ੍ਰਦੂਸ਼ਣ ਚ ਆਇਆ ਥੋੜ੍ਹਾ ਸੁਧਾਰ, ਅੰਮ੍ਰਿਤਸਰ-ਚੰਡੀਗੜ੍ਹ ਚ ਸਥਿਤੀ ਚਿੰਤਾਜਨਕ

ਸੰਕੇਤਕ ਤਸਵੀਰ (Photo Credit: tv9hindi.com)

Follow Us On

ਪੰਜਾਬ ਨੂੰ ਐਤਵਾਰ ਨੂੰ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ। ਚੰਡੀਗੜ੍ਹ ਅਤੇ ਅੰਮ੍ਰਿਤਸਰ ਨੂੰ ਛੱਡ ਕੇ ਸਾਰੇ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 200 ਤੋਂ ਹੇਠਾਂ ਆ ਗਿਆ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ ਸ਼ਹਿਰਾਂ ‘ਚ ਨਵੰਬਰ ਮਹੀਨੇ ‘ਚ ਠੰਡ ਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ। ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮੌਸਮ ‘ਚ ਬਦਲਾਅ ਅਤੇ ਵਾਤਾਵਰਨ ‘ਚ ਪ੍ਰਦੂਸ਼ਣ ਨੂੰ ਦੇਖਦੇ ਹੋਏ ਪੰਜਾਬ ‘ਚ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਪੰਜਾਬ ਵਿੱਚ ਪ੍ਰਦੂਸ਼ਣ ਵਿੱਚ ਮਾਮੂਲੀ ਰਾਹਤ ਮਿਲੀ ਹੈ। ਅਜਿਹਾ ਪੰਜਾਬ ਵਿੱਚ ਚੱਲ ਰਹੀ ਹਵਾ ਕਾਰਨ ਹੋਇਆ ਹੈ। ਪਰ ਇਹ ਰਾਹਤ ਫਿਲਹਾਲ ਅਸਥਾਈ ਹੈ। ਪੂਰੀ ਰਾਹਤ ਲਈ ਹਰ ਕੋਈ ਅਜੇ ਵੀ ਮੀਂਹ ਦਾ ਇੰਤਜ਼ਾਰ ਕਰ ਰਿਹਾ ਹੈ। ਪਰ, ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਨਵੰਬਰ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ।

ਐਤਵਾਰ ਸ਼ਾਮ 4 ਵਜੇ ਦੇ ਬੁਲੇਟਿਨ ਮੁਤਾਬਕ ਅੰਮ੍ਰਿਤਸਰ ਦਾ AQI 263 ਅਤੇ ਚੰਡੀਗੜ੍ਹ ਦਾ AQI 223 ਰਿਹਾ। ਭਾਵ ਦੋਵੇਂ ਸ਼ਹਿਰ ਅਜੇ ਵੀ ਔਰੇਂਜ ਸ਼੍ਰੇਣੀ ਵਿੱਚ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ‘ਚ ਵੀ ਕਮੀ ਆਈ ਹੈ ਅਤੇ ਦੋਵੇਂ ਰੈੱਡ ਜ਼ੋਨ ਤੋਂ ਬਾਹਰ ਆ ਗਏ ਹਨ।

ਬਦਲਿਆ ਸਕੂਲਾਂ ਦਾ ਸਮਾਂ

ਪੰਜਾਬ ਵਿੱਚ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਧੁੰਦ ਅਤੇ ਬਦਲਦੇ ਮੌਸਮ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੋਮਵਾਰ (ਅੱਜ) ਤੋਂ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਇਹ ਬਦਲਾਅ ਅਗਲੇ ਸਾਲ 28 ਫਰਵਰੀ ਤੱਕ ਜਾਰੀ ਰਹਿਣਗੇ। ਇਨ੍ਹਾਂ ਹੁਕਮਾਂ ਅਨੁਸਾਰ ਨਵੇਂ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ ਜਦਕਿ ਮਿਡਲ, ਹਾਈ ਅਤੇ ਸੀਨੀਅਰ ਸਕੂਲਾਂ ਦਾ ਸਮਾਂ ਸਵੇਰੇ 9.00 ਤੋਂ ਬਾਅਦ ਦੁਪਹਿਰ 3.20 ਵਜੇ ਤੱਕ ਹੋਵੇਗਾ।

ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਵੀ ਬਦਲਿਆ ਗਿਆ ਹੈ। ਚੰਡੀਗੜ੍ਹ ਵਿੱਚ ਜਾਰੀ ਹੁਕਮਾਂ ਅਨੁਸਾਰ ਨਵਾਂ ਸਮਾਂ 31 ਮਾਰਚ 2025 ਤੱਕ ਲਾਗੂ ਰਹੇਗਾ। ਹੁਕਮਾਂ ਅਨੁਸਾਰ ਸਿੰਗਲ ਸ਼ਿਫਟ ਵਿੱਚ ਚੱਲ ਰਹੇ ਸਕੂਲਾਂ ਵਿੱਚ ਸਟਾਫ਼ ਦਾ ਸਮਾਂ ਸਵੇਰੇ 8:10 ਤੋਂ ਦੁਪਹਿਰ 2:30 ਵਜੇ ਤੱਕ ਹੋਵੇਗਾ। ਜਦਕਿ ਵਿਦਿਆਰਥੀਆਂ ਲਈ ਸਕੂਲ ਦਾ ਸਮਾਂ ਸਵੇਰੇ 8:20 ਤੋਂ ਦੁਪਹਿਰ 2:20 ਤੱਕ ਨਿਰਧਾਰਿਤ ਕੀਤਾ ਗਿਆ ਹੈ।

ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ, 6ਵੀਂ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਲਈ, ਸਵੇਰ ਦੀ ਸ਼ਿਫਟ ਵਿੱਚ ਸਟਾਫ਼ ਦਾ ਸਮਾਂ ਸਵੇਰੇ 7:50 ਤੋਂ ਦੁਪਹਿਰ 2:10 ਵਜੇ ਤੱਕ ਅਤੇ ਵਿਦਿਆਰਥੀਆਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 1:15 ਵਜੇ ਤੱਕ ਹੋਵੇਗਾ। ਕਲਾਸ 1 ਤੋਂ 5 ਲਈ ਸ਼ਾਮ ਦੀ ਸ਼ਿਫਟ ਵਿੱਚ, ਸਟਾਫ ਦਾ ਸਮਾਂ ਸਵੇਰੇ 10:50 ਤੋਂ ਸ਼ਾਮ 5:10 ਤੱਕ ਅਤੇ ਵਿਦਿਆਰਥੀਆਂ ਦਾ ਸਮਾਂ ਦੁਪਹਿਰ 12:45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ।

ਨਵੰਬਰ ਵਿੱਚ ਆਮ ਨਾਲੋਂ ਵੱਧ ਰਹੇਗਾ ਤਾਪਮਾਨ

ਚੰਡੀਗੜ੍ਹ ਸਮੇਤ ਪੰਜਾਬ ਦੇ ਤਾਪਮਾਨ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਤਾਪਮਾਨ ਆਮ ਨਾਲੋਂ ਵੱਧ ਰਿਹਾ ਹੈ। ਦਰਅਸਲ, ਨਵੰਬਰ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਸਰਦੀਆਂ ਵਿੱਚ ਉੱਤਰੀ ਭਾਰਤ ਵਿੱਚ ਮੀਂਹ ਆਮ ਤੌਰ ‘ਤੇ ਵੈਸਟਨ ਡਿਸਟਰਵੈਂਸ ਕਾਰਨ ਹੁੰਦਾ ਹੈ। ਪਰ ਵੈਸਟਨ ਡਿਸਟਰਵੈਂਸ ਅਜੇ ਉੱਤਰੀ ਭਾਰਤ ਵਿੱਚ ਸਰਗਰਮ ਨਹੀਂ ਹੈ। ਇੰਨਾ ਹੀ ਨਹੀਂ ਵੈਸਟਨ ਡਿਸਟਰਵੈਂਸ ਕਾਰਨ ਹਿਮਾਚਲ ਦੇ ਉਪਰਲੇ ਇਲਾਕਿਆਂ ‘ਚ ਅਜੇ ਤੱਕ ਬਰਫਬਾਰੀ ਨਹੀਂ ਹੋਈ ਹੈ, ਜਿਸ ਕਾਰਨ ਤਾਪਮਾਨ ਵੀ ਆਮ ਨਾਲੋਂ ਘੱਟ ਰਿਹਾ ਹੈ।

Exit mobile version