Punjab Weather: ਅਗਲੇ 2 ਦਿਨ ਧੁੰਦ ਤੋਂ ਰਾਹਤ ਦੀ ਸੰਭਾਵਨਾ, ਪੰਜਾਬ ਚ ਹਵਾ ਪ੍ਰਦੂਸ਼ਣ ਅਜੇ ਵੀ ਬਰਕਰਾਰ
ਪਹਾੜਾਂ 'ਚ ਬਰਫਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ 'ਚ ਹਲਕੀ ਠੰਡ ਪੈ ਰਹੀ ਹੈ ਪਰ ਪੰਜਾਬ-ਚੰਡੀਗੜ੍ਹ 'ਚ ਬਾਰਿਸ਼ ਦੇ ਕੋਈ ਆਸਾਰ ਨਹੀਂ ਹਨ। ਜਿਸ ਕਾਰਨ ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਆਮ ਤੌਰ 'ਤੇ ਪੰਜਾਬ 'ਚ 23 ਨਵੰਬਰ ਤੱਕ 3.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾਂਦੀ ਹੈ ਪਰ ਇਸ ਵਾਰ ਸੂਬੇ 'ਚ 99 ਫੀਸਦੀ ਘੱਟ ਬਾਰਿਸ਼ ਹੋਈ ਹੈ।
ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਪਹਾੜਾਂ ‘ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਮੌਸਮ ‘ਚ ਮਾਮੂਲੀ ਬਦਲਾਅ ਆਇਆ ਹੈ। ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.5 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਦਕਿ ਘੱਟੋ-ਘੱਟ ਤਾਪਮਾਨ 10 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ। ਪੰਜਾਬ ‘ਚ ਅੱਜ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 27 ਨਵੰਬਰ ਤੋਂ ਪੰਜਾਬ ਦੇ ਫਿਰ ਤੋਂ ਧੁੰਦ ਦੀ ਲਪੇਟ ‘ਚ ਆਉਣ ਦੀ ਸੰਭਾਵਨਾ ਹੈ।
ਪਹਾੜਾਂ ‘ਚ ਬਰਫਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਹਲਕੀ ਠੰਡ ਪੈ ਰਹੀ ਹੈ ਪਰ ਪੰਜਾਬ-ਚੰਡੀਗੜ੍ਹ ‘ਚ ਬਾਰਿਸ਼ ਦੇ ਕੋਈ ਆਸਾਰ ਨਹੀਂ ਹਨ। ਜਿਸ ਕਾਰਨ ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਆਮ ਤੌਰ ‘ਤੇ ਪੰਜਾਬ ‘ਚ 23 ਨਵੰਬਰ ਤੱਕ 3.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾਂਦੀ ਹੈ ਪਰ ਇਸ ਵਾਰ ਸੂਬੇ ‘ਚ 99 ਫੀਸਦੀ ਘੱਟ ਬਾਰਿਸ਼ ਹੋਈ ਹੈ। ਅੰਮ੍ਰਿਤਸਰ ਹੀ ਅਜਿਹਾ ਜ਼ਿਲ੍ਹਾ ਹੈ ਜਿਸ ਵਿੱਚ 0.2 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਹੈ, ਜਿੱਥੇ ਨਵੰਬਰ ਮਹੀਨੇ ਵਿੱਚ 4.5 ਮਿਲੀਮੀਟਰ ਤੱਕ ਬਰਸਾਤ ਹੋਈ ਹੈ।
ਮੀਂਹ ਤੋਂ ਬਾਅਦ ਹੀ ਪ੍ਰਦੂਸ਼ਣ ਤੋਂ ਰਾਹਤ
ਚੰਡੀਗੜ੍ਹ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਇਸ ਵੇਲੇ ਚਿੰਤਾਜਨਕ ਹੈ, ਹਾਲਾਂਕਿ ਪੰਜਾਬ ਵਿੱਚ ਸਥਿਤੀ ਮੁਕਾਬਲਤਨ ਬਿਹਤਰ ਹੈ। ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ (AQI) 357 ਦੇ ਕਰੀਬ ਦਰਜ ਕੀਤਾ ਗਿਆ, ਜੋ “ਬਹੁਤ ਖਰਾਬ” ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਕੱਲ੍ਹ ਨਾਲੋਂ ਥੋੜ੍ਹਾ ਬਿਹਤਰ ਹੈ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਅੰਮ੍ਰਿਤਸਰ (280), ਜਲੰਧਰ (275), ਅਤੇ ਲੁਧਿਆਣਾ (333) ਵਿੱਚ ਪ੍ਰਦੂਸ਼ਣ ਦਾ ਪੱਧਰ ਵੀ “ਖਰਾਬ” ਤੋਂ “ਬਹੁਤ ਖ਼ਰਾਬ” ਸ਼੍ਰੇਣੀ ਵਿੱਚ ਰਿਹਾ।
ਅੱਜ 10 ਘੰਟਿਆਂ ਦਾ ਰਹੇਗਾ ਦਿਨ
ਪੰਜਾਬ ਦੇ ਸਰਦੀ ਆਉਣ ਨਾਲ ਦਿਨ ਛੋਟੇ ਹੋ ਗਏ ਹਨ ਜਿਸ ਕਾਰਨ ਦਿਨ ਵੀ ਛੋਟਾ ਹੋ ਗਿਆ ਹੈ। ਅੱਜ ਦਾ ਦਿਨ 10 ਘੰਟਿਆਂ ਦਾ ਹੋਵੇਗਾ। ਜੇਕਰ ਗੱਲ ਕਰੀਏ ਅੱਜ ਦੇ ਦਿਨ ਦੀ ਤਾਂ ਸਵੇਰੇ 7 ਵਜ ਕੇ 1 ਮਿੰਟ ਤੇ ਸੂਰਜ ਚੜ੍ਹਿਆ ਅਤੇ ਸ਼ਾਮ 5 ਵਜ ਕੇ 26 ਮਿੰਟ ਤੇ ਸੂਰਜ ਛਿਪ ਜਾਵੇਗਾ। ਸਵੇਰ ਸਮੇਂ ਤਾਪਮਾਨ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਦੁਪਹਿਰ ਸਮੇਂ 27 ਡਿਗਰੀ, ਸ਼ਾਮ 28 ਡਿਗਰੀ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।