Weather Update: ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, 368 ਦਰਜ ਕੀਤਾ ਗਿਆ AQI | punjab weather amritsar most polluted city in india know full in punjabi Punjabi news - TV9 Punjabi

Weather Update: ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, 368 ਦਰਜ ਕੀਤਾ ਗਿਆ AQI

Published: 

03 Nov 2024 08:30 AM

Air Pollution: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਬੀਤੀ ਸ਼ਾਮ ਨੂੰ ਜਾਰੀ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਇਲਾਵਾ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਹਰਿਆਣਾ ਦੇ ਜੀਂਦ ਅਤੇ ਕਰਨਾਲ ਵੀ ਹਨ, ਜਿੱਥੇ AQI ਕ੍ਰਮਵਾਰ 339 ਅਤੇ 303 ਸੀ।

Weather Update: ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, 368 ਦਰਜ ਕੀਤਾ ਗਿਆ AQI

ਸੰਕੇਤਕ ਤਸਵੀਰ

Follow Us On

ਦੀਵਾਲੀ ਤੋਂ ਬਾਅਦ ਜਿੱਥੇ ਇੱਕ ਪਾਸੇ ਹਵਾ ਦੀ ਗੁਣਵੱਤਾ ਖਰਾਬ ਹੋਈ ਹੈ ਤਾਂ ਦੂਜੇ ਪਾਸੇ ਪਰਾਲੀ ਜਲਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਗੁਰੂ ਨਗਰੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 368 ਦਰਜ ਕੀਤਾ ਗਿਆ, ਜੋ ਦਿੱਲੀ ਦੇ AQI 316 ਤੋਂ 58 ਪੁਆਇੰਟ ਜ਼ਿਆਦਾ ਹੈ। ਇਸ ਦੇ ਨਾਲ ਹੀ ਇਸ ਲਿਸਟ ਵਿੱਚ ਦੂਜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਲੁਧਿਆਣਾ ਹੈ, ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ AQI 339 ਦਰਜ ਕੀਤਾ ਗਿਆ ਹੈ। ਜਦੋਂ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ AQI ਵੀ ਖਰਾਬ ਸਥਿਤੀ ‘ਚ ਹੈ। ਜਿੱਥੇ AQI 277 ਤੱਕ ਪਹੁੰਚ ਗਿਆ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਬੀਤੀ ਸ਼ਾਮ ਨੂੰ ਜਾਰੀ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਇਲਾਵਾ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਹਰਿਆਣਾ ਦੇ ਜੀਂਦ ਅਤੇ ਕਰਨਾਲ ਵੀ ਹਨ, ਜਿੱਥੇ AQI ਕ੍ਰਮਵਾਰ 339 ਅਤੇ 303 ਸੀ। ਇਸ ਤੋਂ ਇਲਾਵਾ ਬਠਿੰਡਾ ਵਿੱਚ ਹਵਾ 143, ਜਲੰਧਰ ਵਿੱਚ 264, ਖੰਨਾ ਵਿੱਚ 196, ਮੰਡੀ ਗੋਬਿੰਦਗੜ੍ਹ ਵਿੱਚ 203, ਪਟਿਆਲਾ ਵਿੱਚ 243 ਅਤੇ ਰੂਪਨਗਰ ਵਿੱਚ AQI 164 ਦਰਜ ਕੀਤਾ ਗਿਆ ਹੈ।

ਪ੍ਰਦੂਸ਼ਣ ਤੋਂ ਰਾਹਤ ਦੀ ਫਿਲਹਾਲ ਉਮੀਦ ਨਹੀਂ

ਸੂਬਾ ਸਰਕਾਰ ਹੁਣ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਮੀਂਹ ਦੀ ਉਡੀਕ ਕਰ ਰਹੀ ਹੈ। ਪਰ, ਦੂਜੇ ਪਾਸੇ, ਮੌਸਮ ਵਿਭਾਗ (IMD) ਦੇ ਅਨੁਸਾਰ, ਨਵੰਬਰ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਅਗਲੇ ਦੋ ਹਫ਼ਤਿਆਂ ਤੱਕ ਥੋੜੀ ਜਾਂ ਘੱਟ ਬਾਰਿਸ਼ ਹੋਵੇਗੀ। ਇਸ ਦਾ ਮਤਲਬ ਹੈ ਕਿ ਨਵੰਬਰ ‘ਚ ਵੀ ਲੋਕਾਂ ਨੂੰ ਪ੍ਰਦੂਸ਼ਣ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ।

ਆਮ ਵਾਂਗ ਨਹੀਂ ਰਹੇਗਾ ਤਾਪਮਾਨ

ਅਕਤੂਬਰ 2024 ਭਾਰਤ ਵਿੱਚ ਸਭ ਤੋਂ ਗਰਮ ਅਕਤੂਬਰ ਰਿਹਾ, ਔਸਤ ਤਾਪਮਾਨ ਆਮ ਨਾਲੋਂ 1.23 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ ਉੱਤਰੀ-ਪੱਛਮੀ ਹਿੱਸਿਆਂ ਵਿੱਚ ਵੀ ਨਵੰਬਰ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਸਰਦੀਆਂ ਦੇ ਮੌਸਮ ਦੀ ਆਮਦ ਦੇਰੀ ਨਾਲ ਹੋ ਸਕਦੀ ਹੈ।

ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਕਤੂਬਰ ਵਿੱਚ ਦੇਸ਼ ਦਾ ਔਸਤ ਤਾਪਮਾਨ 26.92 ਡਿਗਰੀ ਸੈਲਸੀਅਸ ਸੀ, ਜੋ ਕਿ 1901 ਤੋਂ ਬਾਅਦ ਸਭ ਤੋਂ ਵੱਧ ਹੈ। ਇਹ ਵਾਧਾ ਆਮ ਤਾਪਮਾਨ 25.69 ਡਿਗਰੀ ਸੈਲਸੀਅਸ ਦੇ ਮੁਕਾਬਲੇ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਵੀ 21.85 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਆਮ ਘੱਟੋ-ਘੱਟ ਤਾਪਮਾਨ 20.01 ਡਿਗਰੀ ਸੈਲਸੀਅਸ ਰਿਹਾ।

Exit mobile version