ਚੰਡੀਗੜ੍ਹ ‘ਚ ਤੜਕਸਾਰ ਭਾਰੀ ਮੀਂਹ, ਹੁਣ ਹੋਰ ਵਧੇਗੀ ਠੰਡ, ਤਾਪਮਾਨ 3 ਡਿਗਰੀ ਸੈਲਸੀਅਸ ਡਿੱਗਿਆ

Updated On: 

30 Nov 2023 06:51 AM

ਚੰਡੀਗੜ੍ਹ ਵਿੱਚ ਅੱਜ ਸਵੇਰੇ ਤੜਕਸਾਰ ਤੋਂ ਹੀ ਮੀਂਹ ਹੋ ਰਿਹਾ ਹੈ। ਜਿਸ ਦੇ ਚੱਲਦਿਆਂ ਤਾਪਮਾਨ ਵਿੱਚ ਤਿੰਨ ਡਿਗਰੀ ਸੈਲਸੀਅਸ ਗਿਰਾਵਟ ਵੇਖਣ ਨੂੰ ਮਿਲੀ ਹੈ। ਚੰਡੀਗੜ੍ਹ ਦੇ ਨਾਲ-ਨਾਲ ਮੁਹਾਲੀ ਅਤੇ ਪੰਚਕੂਲਾ 'ਚ ਵੀ ਇਸੇ ਤਰ੍ਹਾਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ 'ਚ ਇਹ ਬਦਲਾਅ ਪੱਛਮੀ ਗੜਬੜੀ ਕਾਰਨ ਦੇਖਿਆ ਗਿਆ ਹੈ। ਇਸ ਮੀਂਹ ਤੋਂ ਬਾਅਦ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

ਚੰਡੀਗੜ੍ਹ ਚ ਤੜਕਸਾਰ ਭਾਰੀ ਮੀਂਹ, ਹੁਣ ਹੋਰ ਵਧੇਗੀ ਠੰਡ, ਤਾਪਮਾਨ 3 ਡਿਗਰੀ ਸੈਲਸੀਅਸ ਡਿੱਗਿਆ

ਸੰਕੇਤਿਕ ਤਸਵੀਰ

Follow Us On

ਚੰਡੀਗੜ੍ਹ ‘ਚ ਅੱਜ ਤੜਕਸਾਰ ਤੋਂ ਬਾਰਿਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਦਿਨ ਭਰ ਗਰਜ ਤੇ ਹਨੇਰੀ ਦੇ ਨਾਲ-ਨਾਲ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਬਰਸਾਤ ਕਾਰਨ ਸ਼ਹਿਰ ਦੇ ਤਾਪਮਾਨ ਵਿੱਚ ਵੀ ਕਰੀਬ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਾਰਿਸ਼ ਦੌਰਾਨ ਠੰਡੀਆਂ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਮੌਸਮ ‘ਚ ਇਹ ਬਦਲਾਅ ਪੱਛਮੀ ਗੜਬੜੀ ਕਾਰਨ ਦੇਖਿਆ ਗਿਆ ਹੈ। ਚੰਡੀਗੜ੍ਹ ਦੇ ਨਾਲ-ਨਾਲ ਮੁਹਾਲੀ ਅਤੇ ਪੰਚਕੂਲਾ ‘ਚ ਵੀ ਇਸੇ ਤਰ੍ਹਾਂ ਮੀਂਹ ਪੈਣ ਦੀ ਸੰਭਾਵਨਾ ਹੈ।

ਪ੍ਰਦੂਸ਼ਣ ਤੋਂ ਮਿਲੇਗੀ ਰਾਹਤ

ਇਸ ਮੀਂਹ ਤੋਂ ਬਾਅਦ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (AQI) 200 ਤੋਂ ਪਾਰ ਹੈ। ਇਸ ਬਾਰਿਸ਼ ਤੋਂ ਬਾਅਦ ਹੋਰ ਘਟਣ ਦੀ ਸੰਭਾਵਨਾ ਹੈ। ਦੀਵਾਲੀ ਤੋਂ ਬਾਅਦ ਹਲਕੀ ਬਾਰਿਸ਼ ਤੋਂ ਬਾਅਦ ਸ਼ਹਿਰ ਦਾ AQI ਹਵਾ ਗੁਣਵੱਤਾ ਸੂਚਕ ਅੰਕ ਡਿੱਗ ਗਿਆ ਸੀ। ਪਰ ਗੁਰੂ ਪਰਵ ਦੀ ਆਤਿਸ਼ਬਾਜ਼ੀ ਤੋਂ ਬਾਅਦ ਮਾਹੌਲ ਵਿੱਚ ਫਿਰ ਤੋਂ ਫਰਕ ਆ ਗਿਆ ਅਤੇ AQI ਲਗਾਤਾਰ ਵਧਦਾ ਰਿਹਾ।

ਰਾਤ ਦੇ ਤਾਪਮਾਨ ‘ਚ ਤੇਜ਼ੀ ਨਾਲ ਆਵੇਗੀ ਗਿਰਾਵਟ

ਇਸ ਵੈਸਟਰਨ ਡਿਸਟਰਬੈਂਸ ਕਾਰਨ ਰਾਤ ਦਾ ਤਾਪਮਾਨ ਅਚਾਨਕ ਡਿੱਗਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਅਨੁਸਾਰ ਇਸ ਵੇਲੇ ਰਾਤ ਦਾ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਤੱਕ ਹੈ। ਇਸ ਦੇ ਡਿੱਗਣ ਤੋਂ ਬਾਅਦ ਧੁੰਦ ਵਧਣ ਦੀ ਵੀ ਸੰਭਾਵਨਾ ਹੈ।

1 ਅਕਤੂਬਰ ਤੋਂ ਹੁਣ ਤੱਕ 24.7 ਮਿਲੀਮੀਟਰ ਬਾਰਿਸ਼

ਚੰਡੀਗੜ੍ਹ ‘ਚ 1 ਅਕਤੂਬਰ ਤੋਂ ਬਾਅਦ 2 ਮਹੀਨਿਆਂ ‘ਚ 24.7 ਮਿਲੀਮੀਟਰ ਬਾਰਿਸ਼ ਹੋਈ ਹੈ। ਇਹ ਬਾਰਿਸ਼ ਇਨ੍ਹਾਂ ਦੋ ਮਹੀਨਿਆਂ ਦੀ ਔਸਤ ਬਾਰਿਸ਼ ਨਾਲੋਂ 4.2 ਫੀਸਦੀ ਜ਼ਿਆਦਾ ਹੈ। ਸ਼ਹਿਰ ਵਿੱਚ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਬਾਰਿਸ਼ ਜੁਲਾਈ ਮਹੀਨੇ ਵਿੱਚ ਹੋਈ। ਸਭ ਤੋਂ ਵੱਧ ਬਾਰਿਸ਼ 8, 9 ਅਤੇ 10 ਜੁਲਾਈ ਨੂੰ ਦਰਜ ਕੀਤੀ ਗਈ ਸੀ। ਜਿਸ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਵੀ ਨੁਕਸਾਨੀਆਂ ਗਈਆਂ ਸਨ।