ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ ‘ਚ ਵੀ ਪਾ ਰਿਹਾ ਧਮਾਲਾਂ

| Edited By: Kusum Chopra

| Jan 28, 2026 | 4:47 PM IST

ਵਿਦੇਸ਼ ਜਾਣ ਸਮੇਂ ਉਸਦੀ ਜੇਬ ਵਿੱਚ ਸਿਰਫ਼ 700 ਡਾਲਰ ਸਨ ਅਤੇ ਪਹਿਲੀ ਨੌਕਰੀ 7 ਡਾਲਰ ਪ੍ਰਤੀ ਘੰਟਾ ਮਿਲੀ। ਉਸਨੇ ਫਰਨੀਚਰ ਮੂਵ ਕਰਨ ਵਰਗੇ ਭਾਰੀ ਕੰਮ ਕੀਤੇ, ਹੱਥਾਂ ਤੇ ਛਾਲੇ ਪੈ ਗਏ, ਪਰ ਕਦੇ ਹਾਰ ਨਹੀਂ ਮੰਨੀ। ਯੂਰਪ ਵਿੱਚ ਉਸਨੇ ਫੈਸ਼ਨ ਅਤੇ ਮਾਡਲਿੰਗ ਦੇ ਖੇਤਰ ਵਿੱਚ ਕਾਫੀ ਕੰਮ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਈ।

ਅੰਮ੍ਰਿਤਸਰ ਦੇ ਇਕ ਛੋਟੇ ਪਿੰਡ ਤੋਂ ਨਿਕਲ ਕੇ ਬਾਲੀਵੁੱਡ ਅਤੇ ਅੰਤਰਰਾਸ਼ਟਰੀ ਮਨੋਰੰਜਨ ਜਗਤ ਵਿੱਚ ਆਪਣੀ ਪਹਿਚਾਣ ਬਣਾਉਣ ਵਾਲਾ ਪੰਜਾਬੀ ਨੌਜਵਾਨ ਰੋਨੀ ਸਿੰਘ ਅੱਜ ਨੌਜਵਾਨਾਂ ਲਈ ਪ੍ਰੇਰਣਾ ਬਣ ਚੁੱਕਾ ਹੈ। ਰੋਨੀ ਸਿੰਘ, ਜਿਸਦਾ ਅਸਲ ਨਾਮ ਉਸ ਦੀ ਮਾਂ ਵੱਲੋਂ ਰੱਖਿਆ ਗਿਆ ਗੁਲਾਬ ਸਿੰਘ ਹੈ, ਇੱਕ ਮਸ਼ਹੂਰ ਹੈਵੀਵੇਟ ਬਾਡੀ ਬਿਲਡਰ, ਰੈਸਲਰ ਅਤੇ ਮਾਡਲ ਹੈ। ਉਹ ਛੇਤੀ ਹੀ ਬਾਲੀਵੁੱਡ ਵਿੱਚ ਵੱਡਾ ਬ੍ਰੇਕ ਲੈਣ ਦੇ ਨਾਲ ਨਾਲ ਰਿਐਲਟੀ ਸ਼ੋਅ ਬਿੱਗ ਬੌਸ ਵਿੱਚ ਐਂਟਰੀ ਕਰਨ ਦੀ ਤਿਆਰੀ ਵਿੱਚ ਹੈ। ਰੋਨੀ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਭਲਵਾਨਾਂ ਦੇ ਪਰਿਵਾਰ ਤੋਂ ਹਨ। ਛੋਟੀ ਉਮਰ ਵਿੱਚ ਪਿਤਾ ਦਾ ਸਾਇਆ ਉਠ ਜਾਣ ਕਾਰਨ ਜ਼ਿੰਦਗੀ ਵਿੱਚ ਕਾਫੀ ਮੁਸ਼ਕਲਾਂ ਆਈਆਂ, ਪਰ ਇਸ ਦਰਦ ਨੇ ਹੀ ਉਨ੍ਹਾਂ ਨੂੰ ਮਜ਼ਬੂਤ ਬਣਾਇਆ। ਰੋਨੀ ਸਿੰਘ ਨਾਲ ਪੂਰੀ ਗੱਲਬਾਤ ਕੀਤੀ ਟੀਵੀ9 ਪੰਜਾਬੀ ਦੇ ਪੱਤਰਕਾਰ ਲਲਿਤ ਸ਼ਰਮਾ ਨੇ। ਤੁਸੀਂ ਵੀ ਵੇਖੋ ਇਹ ਦਿਲਚਸਪ ਇੰਟਰਵਿਊ…

Published on: Jan 28, 2026 04:44 PM IST