ਵਿਰੋਧੀਆਂ ਦੇ ਚੋਣਾਂ ‘ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ

| Edited By: Kusum Chopra

| Dec 15, 2025 | 5:12 PM IST

ਪੰਜਾਬ ਵਿੱਚ ਅੱਜ ਜਿਲ੍ਹਾਂ ਪਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਿੰਗ ਮੁਕੰਮਲ ਹੋ ਗਈ ਹੈ। ਪੇਪਰ ਬੈਲਟ ਦੀ ਵਰਤੋਂ ਨਾਲ ਵੋਟਾਂ ਪਾਈਆ ਗਈਆ। ਸੂਬੇ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਸੰਮਤੀ ਲਈ ਉਮੀਦਵਾਰ ਚੁਣੇ ਜਾਣਗੇ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 9,775 ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਲਈ ਲਗਭਗ 90,000 ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ 48 ਫੀਸਦੀ ਪੋਲਿਗ ਦਰਜ ਕੀਤੀ ਗਈ।

Zila Parishad and Block Samiti Elections: ਜਿਲ੍ਹਾ ਅਤੇ ਬਲਾਕ ਸਮਿਤੀ ਚੋਣਾਂ ਚ ਧਾਂਦਲੀ ਦੇ ਆਰੋਪਾਂ ਤੇ ਚੋਣ ਆਯੋਗ ਨੇ ਸਾਰੀ ਸਥਿਤੀ ਸਾਫ ਕੀਤੀ ਹੈ। ਵਿਰੋਧੀਆਂ ਦੇ ਇਲਜਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਪੰਜਾਬ ਚੋਣ ਆਯੋਗ ਦੇ ਅਧਿਕਾਰੀ ਰਾਜ ਕਮਲ ਚੌਧਰੀ ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਥਾਂ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਆਈ ਹੈ। ਕੁਝ ਥਾਵਾਂ ਤੇ ਛੋਟੀਆਂ-ਮੋਟੀਆਂ ਝੜਪਾਂ ਹੋਈਆਂ ਹਨ, ਜਿਨ੍ਹਾਂ ਨੂੰ ਮੌਕੇ ਤੇ ਹੀ ਨਿਪਟਾ ਲਿਆ ਗਿਆ। ਉਨ੍ਹਾਂ ਕਿਹਾ 16 ਬੂਥਾਂ ਤੇ ਕੱਲ੍ਹ ਨੂੰ ਮੁੜ ਤੋਂ ਵੋਟਿੰਗ ਕਰਵਾਈ ਜਾਵੇਗੀ। ਰਾਜ ਕਮਲ ਨਾਲ ਟੀਵੀ9 ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ। ਵੇਖੋ ਵੀਡੀਓ

Published on: Dec 15, 2025 05:12 PM IST