ਟ੍ਰਾਈਸਿਟੀ ‘ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ
Weather Change in Punjab: ਸਮ ਵਿੱਚ ਆਏ ਇਸ ਅਚਾਨਕ ਇਸ ਬਦਲਾਅ ਨੇ ਜਿੱਥੇ ਭੱਖਦੀ ਗਰਮੀ ਤੋਂ ਨਿਜਾਤ ਦੁਆਈ ਹੈ ਤਾਂ ਉੱਥੇ ਹੀ ਝੋਨਾ ਲਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਵੀ ਵੱਡੀ ਰਹਿਮਤ ਬਣ ਗਿਆ ਹੈ।
ਬੀਤੇ ਕਈ ਦਿਨਾਂ ਤੋਂ ਗਰਮੀ ਦੀ ਮਾਰ ਝੱਲ ਰਹੇ ਟ੍ਰਾਈਸਿਟੀ ਦੇ ਲੋਕਾਂ ਨੂੰ ਅੱਜ ਉਸ ਵੇਲ੍ਹੇ ਵੱਡੀ ਰਾਹਤ ਮਿਲ ਗਈ, ਜਦੋਂ ਦੁਪਹਿਰ ਵੇਲ੍ਹੇ ਹੀ ਇੱਥੇ ਹਨੇਰਾ ਛਾ ਗਿਆ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਅਤੇ ਗੜ੍ਹੇਮਾਰੀ ਨਾਲ ਮੌਸਮ ਸੁਹਾਣਾ ਹੋ ਗਿਆ। ਮੌਸਮ ਵਿੱਚ ਆਏ ਇਸ ਅਚਾਨਕ ਇਸ ਬਦਲਾਅ ਨੇ ਜਿੱਥੇ ਭੱਖਦੀ ਗਰਮੀ ਤੋਂ ਲੋਕਾਂ ਨੂੰ ਨਿਜਾਤ ਦੁਆਈ ਹੈ ਤਾਂ ਉੱਥੇ ਹੀ ਝੋਨਾ ਲਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਵੀ ਵੱਡੀ ਰਹਿਮਤ ਬਣ ਕੇ ਆਇਆ ਹੈ। ਕਿਸਾਨਾਂ ਲਈ ਇਹ ਮੌਸਮ ਇੱਕ ਤਰ੍ਹਾਂ ਦਾ ਵਰਦਾਣ ਬਣ ਕੇ ਆਇਆ ਹੈ ਕਿਉਂਕਿ ਝੋਣਾ ਲਗਾਉਣ ਲਈ ਪਾਣੀ ਦੀ ਬਹੁਤ ਜਿਆਤਾ ਲੋੜ ਹੁੰਦੀ ਹੈ। ਅਤੇ ਇਸ ਲਈ ਸਰਕਾਰ ਵੀ ਉਨ੍ਹਾਂ ਨੂੰ 8-8 ਘੰਟਿਆਂ ਲਈ ਲਗਾਤਾਰ ਬਿਜਲੀ ਦੀ ਸਪਲਾਈ ਕਰਦੀ ਹੈ। ਪਰ ਭਾਰੀ ਮੀਂਹ ਕਰਕੇ ਕਿਤੇ ਨਾ ਕਿਤੇ ਬਿਜਲੀ ਦੀ ਮੰਗ ਘੱਟੇਗੀ ਤਾਂ ਨਾਲ ਹੀ ਪਾਣੀ ਦੀ ਖਪਤ ਵੀ ਘੱਟ ਹੋਵੇਗੀ।
Published on: May 21, 2025 05:25 PM IST





