Uttarkashi Tunnel: ਵਿਸ਼ਵਾਸ ਸੀ, ਉਹ ਸਹੀ ਸਲਾਮਤ ਬਾਹਰ ਆਉਣਗੇ, ਸੁਰੰਗ ‘ਚ ਫਸੇ ਮਜ਼ਦੂਰ ਦੇ ਪਿਤਾ ਦਾ ਬਿਆਨ

| Edited By: Kusum Chopra

| Nov 28, 2023 | 7:29 PM

ਸੁਰੰਗ ਵਿੱਚ ਫਸੇ ਮਜ਼ਦੂਰ ਮਨਜੀਤ ਦੇ ਪਿਤਾ ਨੇ ਦੱਸਿਆ ਕਿ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਸੀ ਕਿ ਉਹ ਸੁਰੱਖਿਅਤ ਬਾਹਰ ਆਣਗੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਮਰਜ਼ੀ ਨਾਲ ਸਾਡਾ ਪੁੱਤਰ ਵਾਪਸ ਆ ਰਿਹਾ ਹੈ, ਅਸੀਂ ਬਹੁਤ ਖੁਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਅਜਿਹੀ ਜਗ੍ਹਾ 'ਤੇ ਕੰਮ ਕਰਨ ਤੋਂ ਰੋਕੇਣਗੇ।

ਉੱਤਰਕਾਸ਼ੀ ਦੀ ਸੁਰੰਗ ਵਿੱਚ ਫਸੇ ਮਜ਼ਦੂਰ ਹੁਣ ਕਦੇ ਵੀ ਬਾਹਰ ਆ ਸਕਦੇ ਹਨ। ਸੁਰੰਗ ਵਿੱਚ ਫਸੇ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਮਜ਼ਦੂਰ ਮਨਜੀਤ ਦੇ ਪਿਤਾ ਨੇ ਦੱਸਿਆ ਕਿ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਸਾਰੇ ਸੁਰੱਖਿਅਤ ਬਾਹਰ ਆਣਗੇ। ਉਨ੍ਹਾਂ ਕਿਹਾ ਕਿ ਰੱਬ ਦੀ ਮਰਜ਼ੀ ਨਾਲ ਸਾਡਾ ਪੁੱਤਰ ਵਾਪਸ ਆ ਰਿਹਾ ਹੈ। ਅਸੀਂ ਬਹੁਤ ਖੁਸ਼ ਹਾਂ। ਇਸ ਦੌਰਾਨ ਮਨਜੀਤ ਦੇ ਪਿਤਾ ਗੱਲ ਕਰਦੇ ਹੋਏ ਭਾਵੁਕ ਹੋ ਗਏ। ਹਾਲਾਂਕਿ ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਵੀਡੀਓ ਦੇਖੋ

Published on: Nov 28, 2023 07:28 PM