ਪੰਜਾਬ ਵਿੱਚ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਦੀ ਸ਼ੁਰਆਤ, ਰਾਜਾ ਵੜਿੰਗ ਦੇ ਨਿਸ਼ਾਨੇ ‘ਤੇ ਸੂਬਾ ਸਰਕਾਰ

| Edited By: Kusum Chopra

Feb 17, 2023 | 3:10 PM

ਕਾਂਗਰਸ ਦੀ ਹੱਥ ਨਾਲ ਹੱਥ ਜੋੜੋ ਅਭਿਆਣ ਲਈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਸੰਗਰੂਰ ਪਹੁੰਚੇ।ਹੱਥ ਨਾਲ ਹੱਥ ਜੋੜੋ ਅਭਿਆਣ ਬਾਰੇ ਗਲ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਏਹ ਅਭਿਆਣ ਹਰ ਘਰ ਵਿੱਚ ਪਹੁੰਚਾਇਆ ਜਾਵੇਗਾ,ਹਰ ਘਰ ਦੇ ਦਰਵਾਜ਼ੇ 'ਤੇ ਕਾਂਗਰਸ ਦੇ ਸਟਿੱਕਰ ਲਗਾਏ ਜਾਣਗੇ।

ਪੰਜਾਬ ਵਿੱਚ ਸ਼ੁਕੱਰਵਾਰ ਤੋਂ ਕਾਂਗਰਸ ਦੀ ਹੱਥ ਨਾਲ ਹੱਥ ਜੋੜੋ ਮੁਹਿੰਮ ਦੀ ਸ਼ੁਰੂਆਤ ਸੰਗਰੂਰ ਤੋਂ ਹੋਈ। ਮੁਹਿੰਮ ਦੀ ਸ਼ੁਰੂਆਤ ਕਰਨ ਪਹੁੰਚੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਨੇ ਕਿਹਾ ਕਿ ਇਹ ਮੁਹਿੰਮ ਹਰ ਘਰ ਪਹੁੰਚਾਈ ਜਾਵੇਗੀ। ਹਰ ਘਰ ਦੇ ਦਰਵਾਜ਼ੇ ‘ਤੇ ਕਾਂਗਰਸ ਦੇ ਸਟਿੱਕਰ ਲਗਾਏ ਜਾਣਗੇ। ਇਸ ਦੌਰਾਣ ਰਾਜਾ ਵੜਿੰਗ ਨੇ ਸੂਬਾ ਸਰਕਾਰ ਤੇ ਗੰਭੀਰ ਇਲਜਾਮ ਲਾਉਂਦਿਆ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੀ 11 ਮਹੀਨਿਆਂ ਦੀਆਂ ਕਮੀਆਂ ਬਾਰੇ ਜਨਤਾ ਨੂੰ ਦੱਸਾਂਗੇ। ਇਸ ਤੋਂ ਇਲਾਵਾ ਵੜਿੰਗ ਨੇ ਆਮ ਆਦਮੀ ਦੇ ਮੁਹੱਲਾ ਕਲੀਨਿਕਾਂ ਤੇ ਖਰਚ ਕੀਤੇ ਗਏ ਪੈਸਿਆਂ ਦਾ ਹਿਸਾਬ ਮੰਗਦਿਆਂ ਸਰਕਾਰ ਦੇ ਇਨ੍ਹਾਂ ਕਲੀਨਿਕਾਂ ਨੂੰ ਗੈਰ-ਜਰੂਰੀ ਕਰਾਰ ਦਿੱਤਾ।

ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਇਨਸਾਫ ਮੰਗਨ ਵਾਲੇ ਬਿਆਨ ‘ਤੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਸ ਦਾ ਨੌਜਵਾਨ ਪੁੱਤਰ ਚਲਾ ਗਿਆ ਹੋਵੇ, ਉਸ ਨਾਲ ਕੀ ਬੀਤ ਰਹੀ ਹੈ, ਉਹੀ ਜਾਣ ਸਕਦਾ ਹੈ। ਸਰਕਾਰ ਉਨ੍ਹਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਦੁਆ ਸਕੀ ਹੈ। ਰਾਜਾ ਵੜਿੰਗ ਨੇ ਗੰਨਾ ਕਿਸਾਨਾਂ ਨਾਲ ਖੜੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਹੱਕ ਲਈ ਸਰਕਾਰ ਨਾਲ ਆਖਰੀ ਸਾਹ ਤੱਕ ਲੜਣਗੇ।