ਗੋਗਾਮੇੜੀ ਦੇ ਕਾਤਲ ਕਿੰਝ ਹੋਏ ਗ੍ਰਿਫ਼ਤਾਰ ? ਸਪੈਸ਼ਲ CP ਤੋਂ ਜਾਣੋ Punjabi news - TV9 Punjabi

ਗੋਗਾਮੇੜੀ ਦੇ ਕਾਤਲ ਕਿੰਝ ਹੋਏ ਗ੍ਰਿਫ਼ਤਾਰ ? ਸਪੈਸ਼ਲ CP ਤੋਂ ਜਾਣੋ

Updated On: 

10 Dec 2023 15:16 PM

ਰਾਜਸਥਾਨ ਦੇ ਜੈਪੁਰ ਵਿੱਚ ਮੰਗਲਵਾਰ ਨੂੰ ਗੋਗਾਮੇੜੀ ਦੀ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਮਲਾਵਰ ਕਤਲ ਤੋਂ ਬਾਅਦ ਰਾਜਸਥਾਨ ਤੋਂ ਹਿਸਾਰ ਪਹੁੰਚ ਗਏ। ਫਿਰ ਮਨਾਲੀ ਚਲੇ ਗਏ। ਇਸ ਤੋਂ ਬਾਅਦ ਉਹ ਚੰਡੀਗੜ੍ਹ ਪਹੁੰਚੇ ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Follow Us On

ਸੁਖਦੇਵ ਸਿੰਘ ਗੋਗਾਮੇੜੀ ਕਤਲ ਕਾਂਡ ਵਿੱਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਰਾਜਸਥਾਨ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਗੋਗਾਮੇੜੀ ਕਤਲ ਕਾਂਡ ਦੇ ਤਿੰਨ ਮੁੱਖ ਮੁਲਜ਼ਮ ਰੋਹਿਤ ਰਾਠੋਰ, ਨਿਤਿਨ ਫੌਜੀ ਅਤੇ ਊਧਮ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜੈਪੁਰ ਪੁਲਿਸ ਨੇ ਰਾਮਵੀਰ ਨੂੰ ਗ੍ਰਿਫਤਾਰ ਕੀਤਾ ਸੀ। ਰਾਮਵੀਰ ਮਹਿੰਦਰਗੜ੍ਹ,ਹਰਿਆਣਾ ਦਾ ਰਹਿਣਾ ਵਾਲਾ ਹੈ ਅਤੇ ਸ਼ੂਟਰ ਨਿਤਿਨ ਫੌਜੀ ਦਾ ਦੋਸਤ ਹੈ।

ਜਾਂਚ ਤੋਂ ਪਤਾ ਲੱਗਾ ਹੈ ਕਿ ਲਾਰੈਂਸ ਬਿਸ਼ਨੋਈ (Lawrence Bishnoi) ਗੈਂਗ ਨਾਲ ਜੁੜੇ ਮੁਲਜ਼ਮ ਵਰਿੰਦਰ ਨੇ ਦੋਵਾਂ ਸ਼ੂਟਰਾਂ ਨਾਲ ਸੰਪਰਕ ਕੀਤਾ ਸੀ। ਵੀਰੇਂਦਰ ਨੇ ਗੋਗਾਮੇੜੀ ਨੂੰ ਮਾਰਨ ਦਾ ਕੰਮ ਨਿਤਿਨ ਅਤੇ ਰੋਹਿਤ ਰਾਠੌਰ ਨੂੰ ਦਿੱਤਾ ਸੀ। ਨਿਤਿਨ ਨੂੰ ਗੋਗਾਮੇੜੀ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ। ਵਰਿੰਦਰ ਨੇ ਘਟਨਾ ਵਾਲੇ ਦਿਨ ਨਿਤਿਨ ਨੂੰ ਸੁਖਦੇਵ ਸਿੰਘ ਗੋਗਾਮੇੜੀ ਦੀ ਫੋਟੋ ਦਿਖਾਈ ਸੀ ਅਤੇ ਉਸ ਨੂੰ ਇਹ ਕਹਿ ਦਿੱਤਾ ਸੀ ਕਿ ਵੱਡਾ ਕਾਂਡ ਕਰਨਾ ਹੈ।

ਰਾਮਵੀਰ ਅਤੇ ਨਿਤਿਨ ਦੋਵੇਂ ਇਕੱਠੇ ਪੜ੍ਹਦੇ ਸਨ

ਰਾਜਸਥਾਨ ਦੇ ਏਡੀਜੀ ਕਰਾਈਮ (ADG Crime of Rajasthan) ਦਿਨੇਸ਼ ਐਮਐਨ ਨੇ ਦੱਸਿਆ ਕਿ ਕੱਲ੍ਹ ਸ਼ਾਮ ਜਦੋਂ ਪੁਲਿਸ ਨੇ ਨਿਤਿਨ ਫ਼ੌਜੀ ਦੇ ਦੋਸਤ ਰਾਮਵੀਰ ਵਾਸੀ ਮਹਿੰਦਰਗੜ੍ਹ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਦੱਸਿਆ ਕਿ ਰਾਮਵੀਰ ਅਤੇ ਨਿਤਿਨ ਦੋਵੇਂ ਇਕੱਠੇ ਪੜ੍ਹਦੇ ਸਨ। 12ਵੀਂ ਪਾਸ ਕਰਨ ਤੋਂ ਬਾਅਦ ਨਿਤਿਨ ਫੌਜੀ 2020 ਵਿੱਚ ਫੌਜ ਵਿੱਚ ਭਰਤੀ ਹੋ ਗਿਆ ਅਤੇ ਰਾਮਵੀਰ ਨੇ ਜੈਪੁਰ ਵਿੱਚ ਪੜ੍ਹਾਈ ਸ਼ੁਰੂ ਕੀਤੀ। ਰਾਮਵੀਰ ਕੁਝ ਦਿਨ ਪਹਿਲਾਂ ਐਮਐਸਸੀ ਕਰਨ ਤੋਂ ਬਾਅਦ ਪਿੰਡ ਆਇਆ ਸੀ, ਜਿੱਥੇ ਉਸ ਦੀ ਮੁਲਾਕਾਤ ਨਿਤਿਨ ਫੌਜੀ ਨਾਲ ਹੋਈ ਜੋ ਛੁੱਟੀਆਂ ‘ਤੇ ਸੀ।

Exit mobile version