WITT: ਆਯੁਸ਼ਮਾਨ ਭਾਰਤ ਯੋਜਨਾ ਨੇ ਗਰੀਬਾਂ ਦੀ ਜ਼ਿੰਦਗੀ ਬਦਲ ਦਿੱਤੀ - ਸਮ੍ਰਿਤੀ ਇਰਾਨੀ Punjabi news - TV9 Punjabi

WITT: ਆਯੁਸ਼ਮਾਨ ਭਾਰਤ ਯੋਜਨਾ ਨੇ ਗਰੀਬਾਂ ਦੀ ਜ਼ਿੰਦਗੀ ਬਦਲ ਦਿੱਤੀ – ਸਮ੍ਰਿਤੀ ਇਰਾਨੀ

Published: 

26 Feb 2024 16:17 PM

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਭਾਰਤ ਜੋ ਅੱਜ ਕਰ ਰਿਹਾ ਹੈ, ਦੁਨੀਆ ਕੱਲ੍ਹ ਨੂੰ ਕਰੇਗੀ। ਕਿਉਂਕਿ ਡਾਕਟਰੀ ਸਹੂਲਤਾਂ ਦੇ ਮਾਮਲੇ ਵਿੱਚ ਦੁਨੀਆਂ ਦੀ ਕੋਈ ਵੀ ਸਰਕਾਰ ਭਾਰਤ ਵਰਗੀਆਂ ਸਹੂਲਤਾਂ ਨਹੀਂ ਦੇ ਰਹੀ। ਦੇਸ਼ ਵਿੱਚ ਗਰੀਬਾਂ ਨੂੰ ਦਿੱਤੇ ਜਾ ਰਹੇ ਸਿਹਤ ਕਵਰ ਕਾਰਨ ਵੱਡੀ ਗਿਣਤੀ ਵਿੱਚ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਨ।

Follow Us On

ਟੀਵੀ 9 ਨੈੱਟਵਰਕ ਦੇ ਵੌਟ ਇੰਡੀਆ ਥਿੰਕਸ ਟੂਡੇ ਗਲੋਬਲ ਸਮਿਟ 2024 ਵਿੱਚ ਬੋਲਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਰਾਹੀਂ ਇੱਕ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਯੂਸ਼ਮਾਨ ਭਾਰਤ ਸਕੀਮ ਰਾਹੀਂ ਸਿਹਤ ਸੁਰੱਖਿਆ ਮਿਲੀ ਹੈ। ਇਸ ਦਾ ਅਸਰ ਔਰਤਾਂ ਦੀ ਜ਼ਿੰਦਗੀ ‘ਤੇ ਵੀ ਪਿਆ ਹੈ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪਹਿਲਾਂ ਛਾਤੀ ਦੇ ਕੈਂਸਰ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ ਸੀ। ਪਰ ਇਸ ਦੇ ਆਉਣ ਤੋਂ ਬਾਅਦ ਔਰਤਾਂ ਖੁਦ ਇਸ ਦੇ ਇਲਾਜ ਲਈ ਆ ਰਹੀਆਂ ਹਨ। ਅੱਜ ਆਯੁਸ਼ਮਾਨ ਭਾਰਤ ਯੋਜਨਾ ਰਾਹੀਂ ਇੱਕ ਕਰੋੜ ਤੋਂ ਵੱਧ ਪੇਂਡੂ ਔਰਤਾਂ ਦੇ ਬ੍ਰੈਸਟ ਕੈਂਸਰ ਦਾ ਇਲਾਜ ਕੀਤਾ ਗਿਆ ਹੈ।

Tags :
Exit mobile version