Punjab Flood: ਹੜ੍ਹ ਤੋਂ ਪ੍ਰਭਾਵਿਤ ਕਿਸਾਨਾਂ ਦੀ ਕਿਵੇਂ ਮਦਦ ਕਰ ਰਿਹਾ ਵੇਰਕਾ ਮਿਲਕ ਪਲਾਂਟ, ਜਾਣੋ ਚੇਅਰਮੈਨ ਨੇ ਕੀ ਕਿਹਾ…?

| Edited By: Kusum Chopra

| Sep 25, 2025 | 3:05 PM IST

ਪਰ ਪਲਾਂਟ ਦੇ ਚੇਅਰਮੈਨ ਸ਼ੇਰਗਿੱਲ ਨੇ ਦੱਸਿਆ ਕਿ ਹੜ੍ਹ ਨਾਲ ਪਲਾਂਟ ਨੂੰ ਕਿਸ ਤਰ੍ਹਾਂ ਨਾਲ ਧੱਕਾ ਪਹੁੰਚਿਆ ਹੈ, ਪਰ ਨਾਲ ਹੀ ਉਨ੍ਹਾਂ ਨੇ ਪੀੜਤ ਕਿਸਾਨਾਂ ਦੇ ਭੁਗਤਾਨ ਨੂੰ 24 ਘੰਟਿਆਂ ਦੇ ਅੰਦਰ ਕਰਨ ਦਾ ਐਲਾਨ ਵੀ ਕੀਤਾ।

ਪੰਜਾਬ ਵਿੱਚ ਹਾਲ ਹੀ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ। ਜਿਸਤੋਂ ਹਾਲੇ ਤੱਕ ਉਬਰਣ ਦੀ ਕੋਸ਼ਿਸ਼ ਜਾਰੀ ਹੈ। ਪਰ ਇਸ ਦੌਰਾਨ ਲੋਕਾਂ ਦੇ ਘਰਾਂ ਅਤੇ ਖੇਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਪੰਜਾਬ ਦੀ ਸਭ ਤੋਂ ਵੱਡੇ ਮਿਲਕ ਪਲਾਂਟ ਵੇਰਕਾ ਨੂੰ ਵੀ ਵੱਡਾ ਨੁਕਸਾਨ ਝੱਲਣਾ ਪਿਆ ਹੈ। ਪਰ ਪਲਾਂਟ ਦੇ ਚੇਅਰਮੈਨ ਸ਼ੇਰਗਿੱਲ ਨੇ ਦੱਸਿਆ ਕਿ ਹੜ੍ਹ ਨਾਲ ਪਲਾਂਟ ਨੂੰ ਕਿਸ ਤਰ੍ਹਾਂ ਨਾਲ ਧੱਕਾ ਪਹੁੰਚਿਆ ਹੈ, ਪਰ ਨਾਲ ਹੀ ਉਨ੍ਹਾਂ ਨੇ ਪੀੜਤ ਕਿਸਾਨਾਂ ਦੇ ਬਕਾਇਆ ਭੁਗਤਾਨਾਂ ਨੂੰ 24 ਘੰਟਿਆਂ ਦੇ ਅੰਦਰ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪਲਾਂਟ ਨਾਲ ਤਕਰੀਬਨ 3 ਲੱਖ ਕਿਸਾਨ ਸਿੱਧੇ ਤੌਰ ਤੇ ਜੁੜੇ ਹੋਏ ਹਨ, ਜਿਨ੍ਹਾਂ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾੰ ਨੇ ਇਹ ਵੀ ਕਿਹਾ ਕਿ ਵੇਰਕਾ ਵੱਖ-ਵੱਖ ਥਾਵਾਂ ਤੇ ਕਈ ਨਵੇਂ ਪ੍ਰੋਜੈਕਟ ਲੈ ਕੇ ਆ ਰਿਹਾ ਹੈ ਤਾਂ ਕਿਸਾਨਾਂ ਲਈ ਹੋਰ ਵੀ ਵਧੀਆਂ ਕਰ ਸਕੀਏ। ਉਨ੍ਹਾਂ ਨਾਲ ਟੀਵੀ9 ਪੰਜਾਬੀ ਦੀ ਪੂਰੀ ਗੱਲਬਾਤ …

Published on: Sep 25, 2025 03:01 PM IST