VIDEO: ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ, ਹੜ੍ਹ ਪੀੜਤਾਂ ਲਈ ਕੀ ਕੀਤਾ ਐਲਾਨ, ਵੇਖੋ ਵੀਡੀਓ
PM Modi Punjab Visit: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਰਦਾਸਪੁਰ ਵਿੱਚ ਹੜ੍ਹਾਂ ਦੌਰਾਨ ਪੰਜਾਬ ਦੇ ਲੋਕਾਂ ਨੂੁੰ ਰੈਸਕਿਊ ਕਰ ਰਹੀਆਂ ਟੀਮਾਂ NDRF, SDRF ਦੇ ਨਾਲ ਵੀ ਚਰਚਾ ਕੀਤੀ। ਇਸ ਦੌਰਾਨ ਪੀਐਮ ਨੇ ਰੈਸਕਿਊ ਕਰ ਰਹੀਆਂ ਟੀਮਾਂ ਵੱਲੋਂ ਕੀਤੇ ਇਸ ਕੰਮ ਦੀ ਤਾਰੀਫ ਕਰ ਉਨ੍ਹਾਂ ਦੇ ਮਨੋਬਲ ਨੂੰ ਹੋਰ ਉੱਚਾ ਕੀਤਾ।
PM Modi Punjab Visit: ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਪੀਐਮ ਵੱਲੋਂ ਹੜ੍ਹਾਂ ਦੌਰਾਨ ਜਾਨਾਂ ਗਵਾਉਣ ਵਾਲੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਐਲਾਨ ਕੀਤਾ ਹੈ। ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਦਿੱਤੇ ਜਾਣਗੇ। ਇਸ ਦਰੌਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਖਾਤੇ ਕੁਦਰਤੀ ਆਪਦਾ ਫੰਡਾਂ ਵਿੱਚ 12 ਹਜ਼ਾਰ ਕਰੋੜ ਪਹਿਲਾਂ ਤੋਂ ਪਿਆ ਹੋਇਆ ਹੈ। ਪੀਐਮ ਮੋਦੀ ਵੱਲੋਂ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਦੇ ਨਾਲ ਗੁਰਦਾਸਪੁਰ ਦੇ ਤਿਬੜੀ ਕੈਂਟ ਵਿੱਚ ਗੱਲਬਾਤ ਕੀਤੀ। ਪੀਐਮ ਨੇ ਹੜ੍ਹ ਪੀੜਤਾਂ ਨਾਲ 30 ਮਿੰਟ ਤੋਂ ਵਧ ਗੱਲਬਾਤ ਕੀਤੀ। ਪੀਐਮ ਨੇ ਲੋਕਾਂ ਦੀ ਆਪ ਬੀਤੀ ਅਤੇ ਫਸਲਾਂ ਦੇ ਹੋਏ ਨੁਕਸਾਨ ਦਾ ਦੁੱਖ ਸੁਣਿਆ। ਕਿਸਾਨਾਂ ਨੇ ਪੀਐਮ ਨਾਲ ਹੋਈ ਚਰਚਾ ਦੌਰਾਨ ਹਰ ਇਸ ਆਪਦਾ ਦੀ ਹਰ ਛੋਟੀ-ਵੱਡੀ ਗੱਲ੍ਹ ਸਾਂਝੀ ਕੀਤੀ। ਹੋਰ ਜਾਣਕਾਰੀ ਲਈ ਵੇਖੋ ਵੀਡੀਓ…
Published on: Sep 09, 2025 06:23 PM IST
