ਹੜ੍ਹ ਪੀੜਤਾਂ ਨੂੰ ਕਿਸ ਤਰ੍ਹਾਂ ਮਦਦ ਪਹੁੰਚਾ ਰਹੀ AAP ਸਰਕਾਰ, ਜਾਣੋ ਮੰਤਰੀ ਬਰਿੰਦਰ ਗੋਇਲ ਨੇ ਕੀ ਕਿਹਾ?
Punjab Flood: ਪੰਜਾਬ ਦੇ 9 ਜਿਲ੍ਹੇ ਇਸ ਵੇਲੇ ਹੜ੍ਹ ਦੀ ਮਾਰ ਝੇਲ ਰਹੇ ਹਨ। ਹੜ੍ਹ ਦੇ ਕਹਿਰ ਕਾਰਨ ਲਗਭਗ 1018 ਪਿੰਡ ਪ੍ਰਭਾਵਿਤ ਹੋਏ ਹਨ। ਲੋਕਾਂ ਦੇ ਘਰ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ। ਘਰਾਂ ਤੋਂ ਲੈ ਕੇ ਫਸਲਾਂ ਤੱਕ ਭਾਰੀ ਨੁਕਸਾਨ ਹੋਇਆ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਸਰਕਾਰ, ਐਨਡੀਆਰਐਫ ਦੀਆਂ 11 ਟੀਮਾਂ ਅਤੇ 4 ਜਿਲ੍ਹਿਆਂ ਵਿੱਚ ਸੇਨਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ।
ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਤਰ੍ਹਾਂ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਜੇਕਰ ਗੱਲ 1988 ਅਤੇ 2023 ਦੀ ਕਰੀਏ ਤਾਂ ਇਨ੍ਹਾਂ ਪਾਣੀ ਕਦੇ ਨਹੀਂ ਆਇਆ ਸੀ। 1988 ਵਿੱਚ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਵਾਰ 14 ਲੱਖ ਕਿਊਸਿਕ ਪਾਣੀ ਪੰਜਾਬ ਵਿੱਚ ਆਇਆ ਹੈ। ਪੰਜਾਬ ਨੂੰ ਚਾਰੋਂ ਤਰਫ਼ ਤੋਂ ਹੜ੍ਹਾਂ ਦੀ ਮਾਰ ਝੇਲਣਾ ਪੈ ਰਹੀ ਹੈ। ਜੰਮੂ ਅਤੇ ਹਿਮਾਚਲ ਤੋਂ ਪਾਣੀ ਆ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਕਈ ਜਿਲ੍ਹੇ ਪ੍ਰਭਾਵਿਤ ਹੋ ਰਹੇ ਹਨ। ਲੋਕ ਲਗਾਤਾਰ ਮਦਦ ਲਈ ਅੱਗੇ ਆ ਰਹੇ ਹਨ। ਹਰ ਵਿਅਕਤੀ ਆਪਣੇ ਵੱਲੋਂ ਰਾਸ਼ਨ, ਪਸ਼ੂਆਂ ਲਈ ਚਾਰਾ ਅਤੇ ਬਣਦੀ ਮਦਦ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਮੈਡੀਕਲ ਦੀ ਸੁੱਖ ਸੁਵਿਧਾ ਕੀਤੀ ਜਾ ਰਹੀ ਹੈ।
Published on: Aug 31, 2025 02:26 PM IST
