Punjab Floods: ਇੱਕ ਬੰਨ੍ਹ ਦੇ ਭਰੋਸੇ ਘੱਗਰ ਕੰਡੇ ਰਹਿੰਦੇ ਲੋਕ, ਟੁੱਟਿਆ ਤਾਂ ਆ ਜਾਵੇਗੀ ਮੁਸੀਬਤ, ਵੇਖੋ TV9 ਦੀ ਗ੍ਰਾਉਂਡ ਰਿਪੋਰਟ
ਉਨ੍ਹਾਂ ਦੱਸਿਆ ਕਿ ਹੜ੍ਹ ਦਾ ਪਾਣੀ ਆਉਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ, ਐੱਨ.ਡੀ.ਆਰ.ਐੱਫ., ਬੀਐੱਸਐੱਫ ਅਤੇ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕਰਕੇ 5581 ਵਿਅਕਤੀਆਂ ਨੂੰ ਹੈਲੀਕਾਪਟਰ ਅਤੇ ਕਿਸ਼ਤੀਆਂ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਨਾਲ ਭਾਰੀ ਤਬਾਹੀ ਆਈ ਹੋਈ ਹੈ। ਸਾਰੇ ਦਰਿਆ ਪੂਰੇ ਉਫਾਨ ਤੇ ਹਨ। ਗੱਲ ਘੱਗਰ ਦਰਿਆ ਦੀ ਕਰੀਏ ਤਾਂ ਇਹ ਵੀ ਇਸ ਦਾ ਵਹਾਅ ਵੀ ਪੂਰੇ ਜੋਰਾਂ ਤੇ ਹੈ। ਪਿੰਡ ਵਾਸੀ ਇਸ ਵੇਲ੍ਹੇ ਇੱਕ ਬੰਨ੍ਹ ਦੇ ਭਰੋਸੇ ਬੈਠੇ ਹਨ, ਜੇਕਰ ਇਹ ਪੁੱਲ ਵਹਿ ਗਿਆ ਤਾਂ ਕਈ ਪਿੰਡਾਂ ਵਿੱਚ ਤਬਾਹੀ ਆ ਜਾਵੇਗੀ। ਹਾਲਾਂਕਿ ਲੋਕਾਂ ਨੇ ਇੱਕ ਆਰਜੀ ਬੰਨ੍ਹ ਲਾਇਆ ਸੀ, ਪਰ ਵਹਾਅ ਤੇਜ ਹੋਣ ਤੋਂ ਬਾਅਦ ਇਹ ਬੰਨ੍ਹ ਪਾਣੀ ਵਿੱਚ ਰੁੜ ਗਿਆ। ਪਿੰਡ ਵਾਸੀਆਂ ਦੇ ਮੱਥੇ ਦੇ ਚਿੰਤਾ ਦੀਆਂ ਲਕੀਰਾਂ ਸਾਫ ਨਜਰ ਆ ਰਹੀਆਂ ਹਨ। ਟੀਵੀ9 ਨੇ ਗ੍ਰਾਉਂਡ ਤੇ ਜਾ ਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਵੇਖੋ ਵੀਡੀਓ…
Published on: Sep 03, 2025 04:33 PM IST
