Punjab Flood: ਅਜਨਾਲਾ ਦੇ ਪਿੰਡਾਂ ਵਿੱਚ ਵੜਿਆ ਪਾਣੀ…ਪਰੇਸ਼ਾਨ ਲੋਕਾਂ ਨੇ ਸੁਣਾਈ ਹੱਡਬੀਤੀ, VIDEO
ੜ੍ਹ ਨਾਲ ਖੇਤੀਬਾੜੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਚ ਖੜ੍ਹੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ ਹੇਠਾਂ ਆ ਗਈਆਂ ਹਨ, ਜਿਸ ਨਾਲ ਕਿਸਾਨਾਂ ਉੱਤੇ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ। ਰੋਜ਼ਾਨਾ ਦੇ ਜੀਵਨ ਦੀ ਰਫ਼ਤਾਰ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ।
ਅੰਮ੍ਰਿਤਸਰ ਦੇ ਅਜਨਾਲਾ ਹਲਕੇ ਚ ਹੜ੍ਹ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਰਾਵੀ ਦਰਿਆ ਦਾ ਪਾਣੀ ਅੱਜ ਸਵੇਰੇ ਗੱਗੋਮਾਲ ਪਿੰਡ ਤੱਕ ਪਹੁੰਚ ਗਿਆ। ਗੱਗੋਮਾਲ ਸਮੇਤ 30 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਹਨ। ਗ੍ਰਾਮੀਣਾਂ ਨੇ ਦੱਸਿਆ ਕਿ ਪਾਣੀ ਪਿੰਡਾਂ ਦੇ ਘਰਾਂ ਤੇ ਖੇਤਾਂ ਚ ਦਾਖ਼ਲ ਹੋ ਚੁੱਕਾ ਹੈ। ਹਾਲਾਤ ਇੰਨੇ ਖ਼ਰਾਬ ਹਨ ਕਿ ਪਿੰਡਾਂ ਦੀਆਂ ਗਲੀਆਂ ਪੂਰੀ ਤਰ੍ਹਾਂ ਪਾਣੀ ਚ ਡੁੱਬ ਗਈਆਂ ਹਨ। ਇਸ ਹੜ੍ਹ ਦਾ ਸਭ ਤੋਂ ਵੱਡਾ ਅਸਰ ਆਵਾਜਾਈ ਤੇ ਪਿਆ ਹੈ। ਅੰਮ੍ਰਿਤਸਰ-ਅਜਨਾਲਾ-ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਡੁੱਬਣ ਕਾਰਨ ਅੰਮ੍ਰਿਤਸਰ ਦਾ ਰਮਦਾਸ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਘਰ ਛੱਡਣ ਨੂੰ ਮਜਬੂਰ ਹੋਏ ਲੋਕਾਂ ਨੇ ਕੈਮਰੇ ਸਾਹਮਣੇ ਆਪਣੀਆਂ ਮੁਸ਼ਕਲਾਂ ਦੱਸੀਆਂ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਵੇਖੋ ਵੀਡੀਓ
Published on: Aug 28, 2025 04:37 PM IST
