ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!

Oct 25, 2025 | 6:24 PM IST

ਖ਼ਬਰ ਆਈ ਹੈ ਕਿ ਪੰਜਾਬ ਕਾਂਗਰਸ ਵਿੱਚ ਕੁੱਝ ਫੇਰ ਬਦਲ ਆਉਣ ਵਾਲੇ ਦਿਨਾਂ ਵਿੱਚ ਦਿਖਾਈ ਦੇ ਸਕਦੇ ਹਨ। ਕਾਂਗਰਸ ਉੱਚ ਲੀਡਰਸ਼ਿਪ ਤੋਂ ਲੈਕੇ ਜ਼ਿਲ੍ਹਾ ਕਮੇਟੀਆਂ ਵਿੱਚ ਬਦਲਾਅ ਕਰਨ ਦੀ ਤਿਆਰੀ ਵਿੱਚ ਹੈ। ਇਹ ਸਾਰੇ ਬਦਲਾਅ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ਉੱਪਰ ਹੋ ਸਕਦੇ ਹਨ।

ਸਾਲ 2027 ਦੀ ਸ਼ੁਰੂਆਤ ਵਿੱਚ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੀਆਂ ਤਿਆਰੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਰੰਭ ਦਿੱਤੀਆਂ ਦਿੱਤੀਆਂ। ਹਾਲਾਂਕਿ ਇਹਨਾਂ ਦਿਨਾਂ ਵਿੱਚ ਤਰਨ ਤਾਰਨ ਹਲਕੇ ਵਿੱਚ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਜ਼ੋਰਾਂ ਤੇ ਹੈ, ਇਸੀ ਵਿਚਾਲੇ ਖ਼ਬਰ ਆਈ ਹੈ ਕਿ ਪੰਜਾਬ ਕਾਂਗਰਸ ਵਿੱਚ ਕੁੱਝ ਫੇਰ ਬਦਲ ਆਉਣ ਵਾਲੇ ਦਿਨਾਂ ਵਿੱਚ ਦਿਖਾਈ ਦੇ ਸਕਦੇ ਹਨ। ਕਾਂਗਰਸ ਉੱਚ ਲੀਡਰਸ਼ਿਪ ਤੋਂ ਲੈਕੇ ਜ਼ਿਲ੍ਹਾ ਕਮੇਟੀਆਂ ਵਿੱਚ ਬਦਲਾਅ ਕਰਨ ਦੀ ਤਿਆਰੀ ਵਿੱਚ ਹੈ। ਇਹ ਸਾਰੇ ਬਦਲਾਅ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ਉੱਪਰ ਹੋ ਸਕਦੇ ਹਨ।