Amritsar Firing: ਭਾਜਪਾ ਆਗੂ ਬਲਵਿੰਦਰ ਸਿੰਘ ਉੱਤੇ ਹਮਲਾ, ਕੈਬਿਨੇਟ ਮੰਤਰੀ ਹਰਭਜਨ ਈਟੀਓ ਮੁਲਾਕਾਤ ਲਈ ਪਹੁੰਚੇ

| Edited By:

Apr 17, 2023 | 7:24 PM

ਬਲਵਿੰਦਰ ਸਿੰਘ ਦੇ ਜਬਾੜੇ 'ਤੇ ਗੋਲੀ ਲੱਗੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਬਾਈਕ ਸਵਾਰ ਹਮਲਾਵਰਾਂ ਦਾ ਮੁਕਾਬਲਾ ਕੀਤਾ।

Amritsar Firing: ਬਲਵਿੰਦਰ ਸਿੰਘ ਜੋਤੀਸਰ ਇਲਾਕੇ ਵਿੱਚ ਸਥਿਤ ਆਪਣੇ ਘਰ ਵਿੱਚ ਮੌਜੂਦ ਸੀ। ਉਦੋਂ ਬਾਈਕ ‘ਤੇ ਦੋ ਨੌਜਵਾਨ ਆਏ। ਦੋਵਾਂ ਦੇ ਮੂੰਹ ਢਕੇ ਹੋਏ ਸਨ। ਨੇ ਬੇਟੀ ਨੂੰ ਆਵਾਜ਼ ਦਿੱਤੀ ਅਤੇ ਪਿਤਾ ਨੂੰ ਬੁਲਾਉਣ ਲਈ ਕਿਹਾ। ਬੇਟੀ ਨੇ ਬਲਵਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਹ ਬਾਹਰ ਆ ਗਿਆ। ਜਿਵੇਂ ਹੀ ਉਹ ਬਾਹਰ ਆਇਆ ਤਾਂ ਬਾਈਕ ਸਵਾਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਬਲਵਿੰਦਰ ਸਿੰਘ ਦੇ ਜਬਾੜੇ ‘ਤੇ ਗੋਲੀ ਲੱਗੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਬਾਈਕ ਸਵਾਰ ਹਮਲਾਵਰਾਂ ਦਾ ਮੁਕਾਬਲਾ ਕੀਤਾ। ਬਲਵਿੰਦਰ ਸਿੰਘ ਦੀ ਹਿੰਮਤ ਦੇਖ ਕੇ ਹਮਲਾਵਰਾਂ ਨੂੰ ਉਥੋਂ ਭੱਜਣਾ ਪਿਆ। ਜਿਸ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਕੇਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।