Punjab Budget Session: ਬਜਟ ਸੈਸ਼ਨ 'ਚ ਵਿਰੋਧੀ ਧਿਰ ਦੇ ਹੰਗਾਮੇ 'ਤੇ ਅਨਮੋਲ ਗਗਨ ਮਾਨ ਜ਼ੋਰਦਾਰ ਹਮਲਾ, ਕਿਹਾ 'ਸ਼ਰਮ ਕਰੋ' Punjabi news - TV9 Punjabi

Punjab Budget Session: ਬਜਟ ਸੈਸ਼ਨ ‘ਚ ਵਿਰੋਧੀ ਧਿਰ ਦੇ ਹੰਗਾਮੇ ‘ਤੇ ਅਨਮੋਲ ਗਗਨ ਮਾਨ ਜ਼ੋਰਦਾਰ ਹਮਲਾ, ਕਿਹਾ ‘ਸ਼ਰਮ ਕਰੋ’

Published: 

01 Mar 2024 18:47 PM

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੰਗਾਮੇ ਨਾਲ ਸ਼ੁਰੂ ਹੋਇਆ। ਕਿਸਾਨ ਸ਼ੁਭਕਰਨ ਸਿੰਘ ਮੌਤ ਮਾਮਲੇ 'ਚ ਵਿਰੋਧੀ ਧਿਰ ਨੇ ਪੰਜਾਬ ਸਰਕਾਰ ਨੂੰ ਘੇਰਿਆ। ਭਾਰੀ ਹੰਗਾਮੇ ਕਾਰਨ ਰਾਜਪਾਲ ਆਪਣਾ ਸੰਬੋਧਨ ਵੀ ਪੂਰਾ ਨਹੀਂ ਕਰ ਸਕੇ। ਵਿਰੋਧੀ ਧਿਰ ਨੇ ਹਰਿਆਣਾ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਨਿਲ ਵਿਜ ਅਤੇ ਅੰਬਾਲਾ ਦੇ ਐਸਪੀ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।

Follow Us On

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਅੱਜ ਕਾਂਗਰਸ ‘ਚ ਸਦਨ ‘ਚ ਜੋ ਹੰਗਾਮਾ ਹੋਇਆ ਹੈ ਉਹ ਬੇਹੱਦ ਨਿੰਦਣਯੋਗ ਹੈ, ਅਜਿਹਾ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ, ਜਦੋਂ ਰਾਜਪਾਲ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਕਾਂਗਰਸ ਨੇ ਅਜਿਹਾ ਹੰਗਾਮਾ ਕਿਉਂ ਕੀਤਾ। ਚਰਨਜੀਤ ਸਿੰਘ ਚੰਨੀ ਨੂੰ ਮਿਲੀ ਧਮਕੀ ‘ਤੇ ਉਨ੍ਹਾਂ ਕਿਹਾ ਕਿ ਅਜੇ ਤੱਕ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ। ਐਮਐਸਪੀ ‘ਤੇ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਹ ਫਸਲਾਂ ‘ਤੇ ਐਮਐਸਪੀ ਦੇ ਰਹੀ ਹੈ।

Tags :
Exit mobile version