ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਲੀਬੀਆ 'ਚ ਫਸਿਆ ਨੌਜਵਾਨ ਪਰਤਿਆ ਭਾਰਤ, ਸੁਣਾਈ ਦੁੱਖ ਭਰੀ ਦਾਸਤਾਨ

ਲੀਬੀਆ ‘ਚ ਫਸਿਆ ਨੌਜਵਾਨ ਪਰਤਿਆ ਭਾਰਤ, ਸੁਣਾਈ ਦੁੱਖ ਭਰੀ ਦਾਸਤਾਨ

isha-sharma
Isha Sharma | Published: 26 Oct 2023 14:37 PM

ਗੁਹਪ੍ਰੀਤ ਸਿੰਘ ਨੇ ਦੱਸਿਆ ਕਿ ਲੀਬੀਆ ਤੇ ਪਾਕਿਸਤਾਨੀ ਨਾਗਰਿਕ ਮਿਲਕੇ ਉੱਥੇ ਇੱਕ ਗੈਂਗ ਚਲਾ ਰਹੇ ਹਨ। ਇਹ ਗੈਂਗ ਭਾਰਤ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਕੰਮ ਕਰਵਾਉਂਦੇ ਹਨ। ਲੀਬੀਆ 'ਚ ਮਾਫੀਆ ਚਲਾ ਰਹੇ ਲੋਕ ਉਨ੍ਹਾਂ ਨੂੰ ਦਿਹਾੜੀ ਦਾ ਕੰਮ ਕਰਵਾਉਣ ਲਈ ਮਜਬੂਰ ਕਰਦੇ ਸਨ। ਜੇਕਰ ਅਸੀਂ ਕੰਮ ਕਰਨ ਤੋਂ ਨਾਂਹ ਕਰਦੇ ਤਾਂ ਸਾਡੀ ਕੁੱਟਮਾਰ ਕੀਤੀ ਜਾਂਦੀ ਹੈ। ਬੰਧਕਾਂ ਨੂੰ ਛੱਡਣ ਦੇ ਨਾਂਅ 'ਤੇ ਉਨ੍ਹਾਂ ਤੋਂ ਪੈਸੇ ਮੰਗੇ ਜਾਂਦੇ ਹਨ।

ਪੰਜਾਬ ਦੇ ਨੌਜਵਾਨਾਂ ਵਿੱਚ ਬਾਹਰ ਜਾਣ ਦੀ ਲਾਲਸਾ ਖਤਮ ਨਹੀਂ ਹੋ ਰਹੀ ਤੇ ਉਹ ਬਾਹਰ ਜਾਣ ਲਈ ਹਰ ਰਿਸਕ ਲੈਣ ਲਈ ਤਿਆਰ ਹਨ। ਏਸੇ ਤਰ੍ਹਾਂ ਦੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੋਂ ਦਾ ਇੱਕ ਨੌਜਵਾਨ ਡੌਂਕੀ ਵੀਜ਼ੇ ਰਾਹੀਂ ਲੀਬੀਆ ਗਿਆ ਪਰ ਉੱਥੇ ਜਾ ਪਾਕਿਸਤਾਨ ਮਾਫੀਆ ਦੇ ਚੱਕਰ ਵਿੱਚ ਫਸ ਗਿਆ। ਆਓ ਜਾਣਦੇ ਹਾਂ ਇਸ ਨੌਜਵਾਨ ਦੀ ਪੂਰੀ ਕਹਾਣੀ।

ਪਿਛਲੇ ਇੱਕ ਸਾਲ ਤੋਂ ਲੀਬੀਆਂ ‘ਚ ਫਸਿਆ ਜਲੰਧਰ (Jalandhar) ਦਾ ਰਹਿਣ ਵਾਲਾ ਨੌਜਵਾਨ ਘਰ ਵਾਪਸ ਪਰਤ ਆਇਆ ਹੈ। ਮਾਫੀਆ ਦੇ ਜਾਲ ‘ਚ ਫਸੇ ਇਸ ਨੌਜਵਨ ਆਪਣੀ ਹੱਡਬੀਤੀ ਸੁਣਾਈ ਕਿ ਇਸ ਇੱਕ ਸਾਲ ਦੌਰਾਨ ਉਸ ਨੂੰ ਕਿਵੇਂ ਦੇ ਦੁੱਖ ਹੰਡਾਣਾ ਪਿਆ। ਉਸ ਦੇ ਇਲਜ਼ਾਮ ਹਨ ਕਿ ਟ੍ਰੈਵਲ ਏਜੰਟ ਵੱਲੋਂ ਕੀਤੇ ਧੌਖੇ ਨੇ ਉਸ ਦੀ ਜਿੰਦਗੀ ਨਰਕ ਬਣਾ ਦਿੱਤੀ ਸੀ।

ਇਸ ਪੀੜਤ ਨੌਜਵਾਨ ਦਾ ਨਾਂਅ ਗੁਰਪ੍ਰੀਤ ਸਿੰਘ ਹੈ ਅਤੇ ਜਲੰਧਰ ਦੇ ਪਿੰਡ ਚੰਦਰ ਦਾ ਰਹਿਣ ਵਾਲਾ ਹੈ। ਗੁਰਪ੍ਰੀਤ ਸਿੰਘ ਨੇ ਡੌਂਕੀ ਹਾਰੀਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਉਹ ਇਨ੍ਹਾਂ ਏਜੰਟਸ ਦੇ ਧੋਖੇ ‘ਚ ਨਾ ਆਊਣ। ਇੱਕ ਭਾਰਤੀ ਨੌਜਵਾਨ ਦੀ ਬਦੌਲਤ ਉਹ ਅਤੇ 17 ਹੋਰ ਭਾਰਤੀ ਨੌਜਵਾਨ ਆਪਣੇ ਘਰ ਪਰਤ ਸਕੇ ਹਨ।