ਨਿਹੰਗ ਸਿੱਖਾਂ ‘ਤੇ ਕਾਰ ਦੀ ਭੰਨਤੋੜ ਦਾ ਇਲਜਾਮ, ਜਾਂਚ ‘ਚ ਜੁੱਟੀ ਪੁਲਿਸ

| Edited By: Kusum Chopra

Feb 15, 2023 | 5:47 PM

ਮੋਹਾਲੀ ਪੁਲਿਸ ਨੂੰ ਸੋਮਵਾਰ ਨੂੰ ਇੱਕ ਵਿਅਕਤੀ ਦੀ ਸ਼ਿਕਾਇਤ ਮਿਲੀ ਸੀ ਜਿਸ ਨੇ ਦਾਅਵਾ ਕੀਤਾ ਹੈ ਕਿ ਮੋਹਾਲੀ ਦੇ ਫੇਜ਼ 7 ਵਿੱਚ "ਨਿਹੰਗਾਂ ਵਰਗੇ ਕੱਪੜੇ ਪਹਿਨੇ" ਕੁਝ ਵਿਅਕਤੀਆਂ ਨੇ ਉਸਦੀ ਕਾਰ ਨੂੰ ਨੁਕਸਾਨ ਪਹੁੰਚਾਇਆ ਹੈ.ਇਹ ਘਟਨਾ ਉਸ ਥਾਂ ਦੇ ਨੇੜੇ ਵਾਪਰੀ ਜਿੱਥੇ ਕੌਮੀ ਇਨਸਾਫ਼ ਮੋਰਚਾ ਪ੍ਰਦਰਸ਼ਨ ਕਰ ਰਿਹਾ ਹੈ

ਮੋਹਾਲੀ ਪੁਲਿਸ ਨੂੰ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਮੋਹਾਲੀ ਦੇ ਫੇਜ਼ 7 ਵਿੱਚ “ਨਿਹੰਗਾਂ ਵਰਗੇ ਕੱਪੜੇ ਪਾਏ” ਕੁਝ ਵਿਅਕਤੀਆਂ ਨੇ ਉਸਦੀ ਕਾਰ ਨੂੰ ਨੁਕਸਾਨ ਪਹੁੰਚਾਇਆ ਹੈ।ਇਹ ਘਟਨਾ ਉਸ ਥਾਂ ਦੇ ਨੇੜੇ ਵਾਪਰੀ,ਜਿੱਥੇ ਕੌਮੀ ਇਨਸਾਫ਼ ਮੋਰਚਾ ਪ੍ਰਦਰਸ਼ਨ ਕਰ ਰਿਹਾ ਹੈ।

ਪੁਲਿਸ ਮੁਤਾਬਿਕ, ਸ਼ਿਕਾਇਤ ਕਰਨ ਵਾਲੇ ਦੀ ਪਛਾਣ ਬੰਟੀ ਵਜੋਂ ਹੋਈ ਹੈ। ਬੰਟੀ ਨੇ ਦੱਸਿਆ ਕਿ ਘਟਨਾ ਉਦੋਂ ਵਾਪਰੀ ਜਦੋਂ ਆਪਣੇ ਦੋਸਤ ਨਾਲ ਉਹ ਸ਼ਰਾਬ ਦੇ ਠੇਕੇ ਨੇੜੇ ਗੱਡੀ ਖੜੀ ਕਰਕੇ ਸ਼ਰਾਬ ਪੀ ਰਿਹਾ ਸੀ। ਉਦੋਂ ਨਿਹੰਗਾਂ ਵਰਗੇ ਕੱਪੜੇ ਪਾ ਕੇ ਕੁਝ ਲੋਕ ਉੱਥੇ ਆਏ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਿਆ। ਜਿਸ ਤੋਂ ਬਾਅਦ ਉਹ ਨੇੜੇ ਦੇ ਤਿੱਬਤ ਬਾਜ਼ਾਰ ਵਿਚ ਚਲੇ ਗਏ। ਪਰ ਬਾਅਦ ਚ ਅਚਾਨਕ ਕਰੀਬ ਸੱਤ ਤੋਂ ਅੱਠ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਬੰਟੀ ਦੀ ਸ਼ਿਕਾਇਤ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਭਰੋਸਾ ਦਿੱਤਾ ਹੈ ਛੇਤੀ ਹੀ ਮਾਮਲੇ ਦੀ ਤਹਿ ਤੱਕ ਜਾ ਕੇ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।