Navratri 2025: ਨਰਾਤਿਆਂ ਮੌਕੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਜੀਵੰਤ ਰੂਪ ਦੇਣ ‘ਚ ਰੁੱਝੇ ਕਲਾਕਾਰ
ਨਰਾਤਿਆਂ ਦੇ ਨਾਲ ਹੀ ਦੁਰਗਾ ਪੂਜਾ ਦੀਆਂ ਰੌਣਕਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਸਿਟੀ ਬਿਊਟੀਫੁੱਲ ਵਿੱਚ ਵੀ ਇਨ੍ਹੀਂ ਦਿਨੀ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਅੰਤਿਮ ਰੂਪ ਦੇਣ ਦੀਆਂ ਤਿਆਰੀਆਂ ਜੋਰਾ-ਸ਼ੋਰਾਂ ਨਾਲ ਚੱਲ ਰਹੀਆਂ ਹਨ।
Durga Pooja in Chandigarh: 22 ਸਤੰਬਰ ਤੋਂ ਮਾਂ ਦੁਰਗਾ ਦੇ ਪਵਿੱਤਰ ਅੱਸੂ ਦੇ ਨਰਾਤੇ ਸ਼ੁਰੂ ਹੋਣ ਜਾ ਰਹੇ ਹਨ। ਇਨ੍ਹਾਂ ਨਰਾਤਿਆਂ ਦੀ ਬਹੁਤ ਜਿਆਦਾ ਮਹੱਤਤਾ ਹੁੰਦੀ ਹੈ। ਲੋਕ ਪੂਰਾ ਸਾਲ ਇਨ੍ਹਾਂ ਪਾਵਨ ਦਿਨਾਂ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਨ। ਨਰਾਤਿਆਂ ਦੇ ਨਾਲ ਹੀ ਦੁਰਗਾ ਪੂਜਾ ਦੀਆਂ ਰੌਣਕਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਸਿਟੀ ਬਿਊਟੀਫੁੱਲ ਵਿੱਚ ਵੀ ਇਨ੍ਹੀਂ ਦਿਨੀ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਅੰਤਿਮ ਰੂਪ ਦੇਣ ਦੀਆਂ ਤਿਆਰੀਆਂ ਜੋਰਾ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕੋਲਕਾਤਾ ਤੋਂ ਆਏ ਕਲਾਕਾਰ ਆਪਣੀ ਪ੍ਰਤਿਭਾ ਨਾਲ ਮਾਂ ਦੀਆਂ ਮੂਰਤੀਆਂ ਵਿੱਚ ਜਾਨ ਪਾ ਰਹੇ ਹਨ। ਇਨ੍ਹਾਂ ਕਲਾਕਾਰਾਂ ਨਾਲ ਟੀਵੀ9 ਪੰਜਾਬੀ ਨੇ ਖਾਸ ਗੱਲਬਾਤ ਕੀਤੀ। ਵੇਖੋ ਵੀਡੀਓ…
Published on: Sep 15, 2025 07:12 PM IST
