Mohali Blast: ਮੁਹਾਲੀ ਦੇ ਆਕਸੀਜਨ ਪਲਾਂਟ ‘ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
ਜ਼ਿਲ੍ਹਾਂ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਇੰਡਸਟ੍ਰੀਅਲ ਇਲਾਕੇ, ਫੇਜ਼ 9 ਵਿਖੇ ਵਿਸਫੋਟ ਹੋਇਆ ਹੈ। ਸੂਚਨਾ ਮਿਲਦੇ ਹੀ ਡਾਕਟਰਾਂ ਦੀ ਟੀਮ, ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜ਼ਖ਼ਮੀਆਂ ਨੂੰ ਇਲਾਜ਼ ਲਈ ਫੇਜ਼-6 ਸਿਵਲ ਲਿਜਾਇਆ ਗਿਆ ਹੈ।
ਮੁਹਾਲੀ ਦੇ ਇੰਡਸਟ੍ਰੀਅਲ ਇਲਾਕੇ ਦੀ ਫੈਕਟਰੀ ‘ਚ ਲੱਗੇ ਆਕਸੀਜ਼ਨ ਸਿਲੰਡਰ ਬਲਾਸਟ ਹੋਣ ਦੋ ਲੋਕਾਂ ਦੀ ਜਾਨ ਚਲੀ ਗਈ, ਜਦਕਿ 3 ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਇਲਾਕੇ ‘ਚ ਹਾਹਾਕਾਰ ਮੱਚ ਗਿਆ। ਬਲਾਸਟ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦੇ ਘਰਾਂ ਦੀਆਂ ਕੰਧਾਂ ਤੱਕ ਹਿੱਲ ਗਈਆ। ਫੈਕਟਰੀ ਦੀ ਛੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਮੁਤਾਬਕ ਜਿਸ ਫੈਕਟਰੀ ‘ਚ ਇਹ ਧਮਾਕਾ ਹੋਇਆ, ਉਹ ਇੱਕ ਆਕਸੀਜ਼ਨ ਪਲਾਂਟ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸਿਲੰਡਰ ਲੋਡ ਕੀਤੀ ਜਾ ਰਹੇ ਸਨ। ਇਸ ਦੌਰਾਨ ਇੱਕ ਸਿਲੰਡਰ ਅਚਾਨਕ ਬਲਾਸਟ ਹੋ ਗਿਆ। ਇਸ ਦੌਰਾਨ ਕਰੀਬ 5 ਲੋਕ ਇਸ ਦੀ ਲਪੇਟ ‘ਚ ਆ ਗਏ। ਵੇਖੋ ਘਟਨਾ ਦਾ ਪੂਰਾ ਵੀਡੀਓ…
