Ludhiana West Bypoll: SAD ਨੇ ਉਤਾਰਿਆ ਉਮੀਦਵਾਰ ਤਾਂ ਕਿਵੇਂ ਦਿਲਚਸਪ ਹੋਇਆ ਮਾਮਲਾ, ਵੇਖੋ VIDEO

| Edited By: Kusum Chopra

Apr 18, 2025 | 1:10 PM IST

ਉਮੀਦਵਾਰ ਬਣਨ ਮਗਰੋਂ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਪੱਛਮੀ ਹਲਕਾ ਵਿਕਾਸ ਪੱਖੋਂ ਬਹੁਤ ਪਛੜ ਗਿਆ ਹੈ। ਆਮ ਆਦਮੀ ਪਾਰਟੀ ਨੇ 3 ਸਾਲਾਂ ਵਿੱਚ ਕੋਈ ਖਾਸ ਕੰਮ ਨਹੀਂ ਕਰਵਾਇਆ। ਉਹ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚਕਾਰ ਜਾਣਗੇ।

ਅਕਾਲੀ ਦਲ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਲੁਧਿਆਣਾ (ਪੱਛਮੀ) ਜ਼ਿਮਣੀ ਚੋਣ ਲਈ ਆਪਣਾ ਉਮੀਦਵਾਰ ਬਣਾਇਆ ਹੈ। ਘੁੰਮਣ ਲੰਬੇ ਸਮੇਂ ਤੋਂ ਅਕਾਲੀ ਦਲ ਵਿੱਚ ਕੰਮ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹ ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਐਡਵੋਕੇਟ ਪੀ.ਐਸ. ਘੁੰਮਣ ਨੂੰ ਉਪ ਚੋਣ ਵਿੱਚ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ। ਘੁੰਮਣ ਇੱਕ ਪੜ੍ਹੇ-ਲਿਖੇ ਨੌਜਵਾਨ ਉਮੀਦਵਾਰ ਹਨ। ਉਨ੍ਹਾਂ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਕਾਨੂੰਨੀ ਲੜਾਈ ਲੜੀ ਹੈ। ਹੁਣ ਉਹ ਲੋਕਾਂ ਵਿੱਚ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ। ਉਨ੍ਹਾਂ ਦੇ ਮੈਦਾਨ ਵਿੱਚ ਉਤਰਣ ਨਾਲ ਮੁਕਾਬਲਾ ਕਾਫੀ ਦਿਲਚਸਪ ਹੋ ਗਿਆ ਹੈ।