ਦੋ ਭਰਾਵਾਂ ਨੂੰ ਨਸ਼ਾ ਤਸਕਰਾਂ ਨੇ ਲਗਾਇਆ ਜਬਰਦਸਤੀ ਚਿੱਟੇ ਦਾ ਇੰਜੈਕਸ਼ਨ, ਇੱਕ ਦੀ ਹੋਈ ਮੌਤ Punjabi news - TV9 Punjabi

ਦੋ ਭਰਾਵਾਂ ਨੂੰ ਨਸ਼ਾ ਤਸਕਰਾਂ ਨੇ ਲਗਾਇਆ ਜਬਰਦਸਤੀ ਚਿੱਟੇ ਦਾ ਇੰਜੈਕਸ਼ਨ, ਇੱਕ ਦੀ ਮੌਤ

Updated On: 

21 Nov 2023 16:10 PM

ਲੁਧਿਆਣਾ ਜਿਲ੍ਹੇ ਤੋਂ ਇੱਕ ਬਹੁਤ ਹੀ ਦੁਖਦ ਖ਼ਬਰ ਸਾਹਮਣੇ ਆਈ ਹੈ। ਪਿੰਡ ਕੂਮਕਲਾਂ ਇਲਾਕੇ ਵਿੱਚ ਦੋ ਭਰਾਵਾਂ ਨੂੰ ਨਸ਼ਾ ਛੱਡਣਾ ਇਹਨਾਂ ਭਾਰੀ ਪਿਆ ਕਿ ਦੋਵਾਂ ਵਿੱਚੋਂ ਇੱਕ ਭਰਾ ਦੀ ਮੌਤ ਹੋ ਗਈ। ਦਰਅਸਲ ਦੋਵਾਂ ਭਰਾਵਾਂ ਵਿੱਚੋਂ ਮਾਤਾ-ਪਿਤਾ ਨੇ ਇੱਕ ਨੂੰ ਸਰਕਾਰੀ ਨਸ਼ਾ ਛੁੱਡਾਓ ਕੇਂਦਰ ਵਿੱਚ ਦਾਖਿਲ ਕਰਵਾਇਆ ਸੀ। ਉਸ ਨੇ ਚੋਰੀ ਕੀਤੀ ਜਿਸ ਤੋਂ ਬਾਅਦ ਕੇਂਦਰ ਵਾਲਿਆਂ ਨੇ ਉਸ ਨੂੰ ਘਰ ਭੇਜ ਦਿੱਤਾ। ਘਰ ਆਉਣ ਤੋਂ ਬਾਅਦ ਉਹ ਆਪਣੇ ਭਰਾ ਦੇ ਨਾਲ ਉਸ ਪਿੰਡ ਵਿੱਚ ਗਿਆ ਜਿੱਥੇ ਉਹ ਅਕਸਰ ਨਸ਼ਾ ਖਰੀਦਣ ਜਾਂਦੇ ਸੀ। ਪਰਿਵਾਰ ਦੇ ਮੁਤਾਬਕ ਦੋਵਾਂ ਭਰਾਵਾਂ ਨੂੰ ਨਸ਼ਾ ਤਸਕਰਾਂ ਨੇ ਜਬਰਨ ਫੜ ਕੇ ਚਿੱਟੇ ਦਾ ਟੀਕਾ ਲਗਾ ਦਿੱਤਾ। ਜਿਸ ਕਾਰਨ ਦੋਵੇ ਬੇਹੋਸ਼ ਹੋ ਗਏ ਅਤੇ ਛੋਟੇ ਭਰਾ ਦੀ ਘਰ ਪਹੁੰਚਣ ਤੋਂ ਬਾਅਦ ਮੌਤ ਹੋ ਗਈ। ਪਰਿਵਾਰ ਦੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇ ਅਤੇ ਨਸ਼ੇ ਦੇ ਦਲਦਲ ਵਿੱਚੋਂ ਪੰਜਾਬ ਦੀ ਜਵਾਨੀ ਨੂੰ ਪ੍ਰਸ਼ਾਸਨ ਬਾਹਰ ਕੱਢਣ ਦਾ ਕੋਈ ਵਧੀਆ ਤਰੀਕਾ ਕੱਢੇ।

Follow Us On

ਪੰਜਾਬ ਦੀਆਂ ਜੜ੍ਹਾਂ ਵਿੱਚ ਘਰ ਬਣਾ ਚੁੱਕੇ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਬਹੁਤ ਗੰਭੀਰ ਦਿਖਾਈ ਦੇ ਰਹੀ ਹੈ ਪਰ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਨੂੰ ਲੱਗਦਾ ਹੈ ਕਿ ਉਹ ਸਰਕਾਰੀ ਤੰਤਰ ਤੋਂ ਜ਼ਿਆਦਾ ਤਾਕਤਵਰ ਹਨ। ਕੁੱਝ ਏਦਾਂ ਦੀ ਹੀ ਖਬਰ ਲੁਧਿਆਣਾ ਜਿਲੇ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਭਰਾਵਾਂ ਨੂੰ ਨਸ਼ਾ ਛੱਡਣਾ ਏਨਾ ਮਹਿੰਗਾ ਪਿਆ ਕਿ ਇੱਕ ਦੀ ਤਾਂ ਜਾਨ ਹੀ ਚਲੀ ਗਈ।ਹੋਇਆ ਇੰਝ ਕਿ ਦੋਹਾਂ ਨੇ ਜਦੋਂ ਨਸ਼ਾ ਛੱਡਿਆ ਤਾਂ ਉਨ੍ਹਾਂ ਨੇ ਨਸ਼ਾ ਖਰੀਦਣਾ ਵੀ ਬੰਦ ਕਰ ਦਿੱਤਾ ਪਰ ਨਸ਼ਾ ਤਸਕਰਾਂ ਨੂੰ ਇਹ ਗੱਲ ਰਾਸ ਨਹੀਂ ਆਈ।

ਇਸ ਕਾਰਨ ਤਸਕਰਾਂ ਨੇ ਜਬਰਨ ਕਰਦੇ ਹੋਏ ਇੱਕ ਭਰਾ ਦੇ ਜਬਰਦਸਤੀ ਚਿੱਟੇ ਦਾ ਟੀਕਾ ਲਗਾ ਦਿੱਤਾ ਜਿਸ ਕਾਰਨ ਉਸਦੀ ਮੌਤ ਹੋ ਗਈ। ਜਦੋਂ ਮ੍ਰਿਤਕ ਦੇ ਪਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਮੁੰਡੇ ਪਿਛਲੇ 10 ਸਾਲਾਂ ਤੋਂ ਨਸ਼ੇ ਦੇ ਆਦੀ ਹਨ। ਉਸਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਜਦੋਂ ਨਸ਼ਾ ਛੱਡਿਆ ਤਾਂ ਨਸ਼ਾ ਤਸਕਰਾਂ ਨੇ ਉਸ ਦੇ ਭਰਾ ਨੂੰ ਮੌਤ ਦੀ ਸਜ਼ਾ ਦਿੱਤੀ।

Exit mobile version