ਸ਼ਿਮਲਾ ਸਮਝੌਤਾ ਕੀ ਹੈ? ਜਿਸਨੂੰ ਰੱਦ ਕਰਨ ਦੀ ਫੋਕੀ ਧਮਕੀ ਦੇ ਰਿਹਾ ਪਾਕਿਸਤਾਨ
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਇੱਕ ਤੋਂ ਬਾਅਦ ਇੱਕ ਸਖ਼ਤ ਫੈਸਲੇ ਲਏ ਹਨ। ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ, ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਅਤੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਸਟਾਫ਼ ਦੀ ਗਿਣਤੀ ਘਟਾਉਣ ਵਰਗੇ ਕਦਮਾਂ ਨੇ ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਤੇ ਦਬਾਅ ਵਧਾ ਦਿੱਤਾ ਹੈ।
ਸ਼ਿਮਲਾ ਸਮਝੌਤੇ ਦੀ ਨੀਂਹ 1971 ਦੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗ ਤੋਂ ਬਾਅਦ ਰੱਖੀ ਗਈ ਸੀ। ਇਸ ਯੁੱਧ ਵਿੱਚ, ਭਾਰਤ ਨੇ ਪਾਕਿਸਤਾਨ ਦੇ ਪੂਰਬੀ ਹਿੱਸੇ (ਹੁਣ ਬੰਗਲਾਦੇਸ਼) ਨੂੰ ਆਜ਼ਾਦ ਕਰਵਾ ਲਿਆ ਅਤੇ ਪਾਕਿਸਤਾਨੀ ਫੌਜ ਨੇ ਆਤਮ ਸਮਰਪਣ ਕਰ ਦਿੱਤਾ। ਭਾਰਤ ਨੇ ਲਗਭਗ 90 ਹਜ਼ਾਰ ਪਾਕਿਸਤਾਨੀ ਸੈਨਿਕਾਂ ਨੂੰ ਬੰਦੀ ਬਣਾ ਲਿਆ।ਭਾਰਤ ਨੇ ਪੱਛਮੀ ਪਾਕਿਸਤਾਨ ਦੇ ਲਗਭਗ 5 ਹਜ਼ਾਰ ਵਰਗ ਮੀਲ ਖੇਤਰ ਤੇ ਵੀ ਕਬਜ਼ਾ ਕਰ ਲਿਆ। ਇਸ ਜੰਗ ਤੋਂ ਲਗਭਗ 16 ਮਹੀਨੇ ਬਾਅਦ, 2 ਜੁਲਾਈ 1972 ਨੂੰ, ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਵਿਚਕਾਰ ਇਸ ਇਤਿਹਾਸਕ ਸਮਝੌਤੇ ਤੇ ਦਸਤਖਤ ਕੀਤੇ ਗਏ ਸਨ।
Published on: Apr 25, 2025 12:10 PM