ਸਤਵੇਂ ਦਿਨ ਵੀ ਨਹੀਂ ਹੋ ਸਕਿਆ ਮ੍ਰਿਤਕ ਆਈਪੀਐਸ ਪੂਰਨ ਕੁਮਾਰ ਦਾ ਪੋਸਟਮਾਰਟਮ, ਡੀਜੀਪੀ ਨੂੰ ਹਟਾਉਣ ‘ਤੇ ਅੜਿਆ ਪਰਿਵਾਰ

| Edited By: Kusum Chopra

| Oct 13, 2025 | 1:28 PM IST

ਉਨ੍ਹਾਂ ਦੇ ਪਰਿਵਾਰ ਦੀ ਮੰਗ ਹੈ ਕਿ ਪਹਿਲਾਂ ਡੀਜੀਪੀ ਸ਼ਤਰੂਜੀਤ ਨੂੰ ਹਟਾਇਆ ਜਾਵੇ, ਉਸਤੋਂ ਬਾਅਦ ਹੀ ਉਹ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਦੀ ਹਾਮੀ ਭਰਣਗੇ।

ਬੀਤੀ 7 ਅਕਤੂਬਰ ਨੂੰ IPS ਅਧਿਕਾਰੀ ਪੂਰਨ ਕੁਮਾਰ ਵੱਲੋਂ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਹਾਲੇ ਤੱਕ ਉਨ੍ਹਾਂ ਦਾ ਸਸਕਾਰ ਨਹੀਂ ਕੀਤਾ ਗਿਆ ਹੈ। ਪਰਿਵਾਰ ਲਗਾਤਾਰ ਇਨਸਾਫ਼ ਲਈ ਲੜ ਰਿਹਾ ਹੈ। ਉਨ੍ਹਾਂ ਦੇ ਪਰਿਵਾਰ ਦੀ ਮੰਗ ਹੈ ਕਿ ਪਹਿਲਾਂ ਡੀਜੀਪੀ ਸ਼ਤਰੂਜੀਤ ਨੂੰ ਹਟਾਇਆ ਜਾਵੇ, ਉਸਤੋਂ ਬਾਅਦ ਹੀ ਉਹ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਦੀ ਹਾਮੀ ਭਰਣਗੇ। ਪਰਿਵਾਰ ਨੇ ਇਸ ਲਈ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਜਿਸ ਦੀ ਮਿਆਦ ਕੱਲ੍ਹ ਪੂਰੀ ਹੋਵੇਗੀ। ਇਸ ਵਿਚਾਲੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਦਲਿਤਾਂ ਦੀ ਸਪੋਰਟ ਵਿੱਚ ਨਿੱਤਰ ਆਈਆਂ ਹਨ। ਪੰਜਾਬ ਸਰਕਾਰ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵੀ ਇਸਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੀ ਹੈ। ਵੇਖੋ ਵੀਡੀਓ।

Published on: Oct 13, 2025 01:26 PM IST