Haryana: ਰਵਨੀਤ ਸਿੰਘ ਬਿੱਟੂ ਰਾਜ ਸਭਾ ਚੋਣ ਲੜਨਗੇ! ਕੀ ਬਿੱਟੂ ਦਾ ਕੇਂਦਰੀ ਮੰਤਰੀ ਦਾ ਅਹੁਦਾ ਖਤਰੇ ‘ਚ?

| Edited By: Ramandeep Singh

Jul 29, 2024 | 8:06 PM IST

ਹਰਿਆਣਾ 'ਚ ਰਾਜ ਸਭਾ ਦੀ ਖਾਲੀ ਸੀਟ 'ਤੇ ਜਲਦੀ ਹੀ ਚੋਣ ਹੋਵੇਗੀ ਅਤੇ ਇਸ ਲਈ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਭਾਜਪਾ ਪੰਜਾਬ ਤੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਜਾਂ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਨੂੰ ਉਮੀਦਵਾਰ ਬਣਾ ਸਕਦੀ ਹੈ।

ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਤੋਂ ਪਹਿਲਾਂ ਭਾਜਪਾ ਆਪਣਾ ਗੈਰ-ਜਾਟ ਵੋਟ ਬੈਂਕ ਮਜ਼ਬੂਤ ​​ਕਰਨਾ ਚਾਹੁੰਦੀ ਹੈ। ਅਜਿਹੇ ‘ਚ ਭਾਜਪਾ ਪੰਜਾਬ ਦੇ ਸਿੱਖ ਆਗੂ ਰਵਨੀਤ ਸਿੰਘ ਬਿੱਟੂ ਨੂੰ ਹਰਿਆਣਾ ‘ਚ ਸਿੱਖ ਚਿਹਰੇ ਵਜੋਂ ਸਥਾਪਤ ਕਰਨ ਦੀ ਤਿਆਰੀ ਕਰ ਰਹੀ ਹੈ। ਹਰਿਆਣਾ ‘ਚ ਰਾਜ ਸਭਾ ਦੀ ਖਾਲੀ ਸੀਟ ‘ਤੇ ਜਲਦੀ ਹੀ ਚੋਣ ਹੋਵੇਗੀ ਅਤੇ ਇਸ ਲਈ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਭਾਜਪਾ ਪੰਜਾਬ ਤੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਜਾਂ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਨੂੰ ਉਮੀਦਵਾਰ ਬਣਾ ਸਕਦੀ ਹੈ।