ਸਿਖਿਆ ਮੰਤਰੀ ਹਰਜੋਤ ਬੈਂਸ ਨੇ ਫੇਰ ਸਰਕਾਰੀ ਸਕੂਲ ਦਾ ਕੀਤਾ ਦੌਰਾ
ਸਿਖਿਆ ਮੰਤਰੀ ਹਰਜੋਤ ਬੈਂਸ ਨੇ ਫੇਰ ਸਰਕਾਰੀ ਸਕੂਲ ਦਾ ਕੀਤਾ ਦੌਰਾ, ਬੱਚਿਆਂ ਦਾ ਲਿਆ 'ਬਲੈਕ ਬੋਰਡ ਟੈਸਟ' ਗਣਿਤ ਦੇ ਸਵਾਲ ਹੱਲ ਕਰਵਾਏ ਸੋਸ਼ਲ ਮੀਡੀਆ 'ਤੇ ਜ਼ਾਹਰ ਕੀਤੀ ਖੁਸ਼ੀ।
ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਬੈਂਸ ਅਕਸਰ ਸਕੂਲਾਂ ਚ ਆਪਣੇ ਅਚਨਚੇਤ ਦੌਰੇ ਕਾਰਨ ਚਰਚਾ ਵਿਚ ਰਹਿਣ ਵਾਲੇ ਸਿਖਿਆ ਮੰਤਰੀ ਹਰਜੋਤ ਬੈਂਸ ਇਕ ਵਾਰੀ ਫੇਰ ਸਰਕਾਰੀ ਸਕੂਲਾਂ ਦਾ ਦੌਰਾ ਕਰ ਕੇ ਚਰਚਾ ‘ਚ ਨੇ, ਅੱਜ ਬੈਂਸ ਨੇ ਸਰਕਾਰੀ ਸਕੂਲ ਪਹੁੰਚ ਕੇ ਛੋਟੇ ਬੱਚਿਆਂ ਦਾ ਬਲੈਕ ਬੋਰਡ ਟੈਸਟ ਲਿਆ। ਛੋਟੇ ਬੱਚੇ ਵੀ ਬੈਂਸ ਦੇ ਸਵਾਲ ਹਾਲ ਕਰਦੇ ਖੁਸ਼ ਨਜ਼ਰ ਆਏ। ਬੈਂਸ ਨੇ ਸੋਸ਼ਲ ਮੀਡਿਆ ਉੱਤੇ ਲਿਖਿਆ ਕਿ ਇਸ ਤਰ੍ਹਾਂ ਪੰਜਾਬ ਦੇ ਬੱਚਿਆਂ ਨੂੰ ਅੱਗੇ ਵੱਧਦਾ ਵੇਖ ਕੇ ਖੁਸ਼ੀ ਹੁੰਦੀ ਹੈ। ਬੈਂਸ ਨੇ ਕੁਛ ਬੱਚਿਆਂ ਨੂੰ ਗੋਦੀ ‘ਚ ਵੀ ਚੁਕਿਆ।
Published on: Feb 12, 2023 05:37 PM