ਫਿਲੌਰ ਦੌਰੇ ਤੇ ਸੀਐੱਮ ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀਆਂ ਤੇ ਲੁੱਟ ਮਚਾਉਣ ਦੀ ਗੱਲ੍ਹ ਕਹੀ Punjabi news - TV9 Punjabi

ਫਿਲੌਰ ਦੌਰੇ ਤੇ ਸੀਐੱਮ ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀਆਂ ਤੇ ਲੁੱਟ ਮਚਾਉਣ ਦੀ ਗੱਲ੍ਹ ਕਹੀ

Published: 

28 Apr 2023 14:15 PM

ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant Mann) ਫਿਲੌਰ ਦੇ ਬੁੰਡਾਲਾ ਵਿਖੇ ਰੋਡ ਸ਼ੋਅ ਕਰਨ ਪੁੱਜੇ। ਰੋਡ ਸ਼ੋਅ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ। ਇਸ ਮੌਕੇ ਤੇ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਰਹੇ।

Follow Us On

Jalandhar Bypoll: ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant Mann) ਫਿਲੌਰ ਦੇ ਬੁੰਡਾਲਾ ਵਿਖੇ ਰੋਡ ਸ਼ੋਅ ਕਰਨ ਪੁੱਜੇ। ਰੋਡ ਸ਼ੋਅ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ। ਇਸ ਮੌਕੇ ਤੇ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਰਹੇ।

ਆਪਣੇ ਫਿਲੌਰ ਦੌਰੇ ਦੌਰਾਨ ਭਗਵੰਤ ਮਾਨ ਕਾਂਗਰਸ ਤੇ ਆਕਾਲੀਆਂ ਤੇ ਜੱਮ ਕੇ ਨਿਸ਼ਾਨਾ ਸਾਧਿਆ ਤੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਕਾਂਗਰਸੀ-ਅਕਾਲੀ ਤੁਹਾਡੀਆਂ ਜੇਬਾਂ ਚੋਂ ਬਟੂਏ ਕੱਢਦੇ ਸੀ ਤੇ ਅਸੀਂ ਗੁੰਮ ਹੋਏ ਵਾਪਸ ਕਰ ਰਹੇ ਹਾਂ…ਇਹੀ ਫ਼ਰਕ ਹੈ ਉਨ੍ਹਾਂ ਚ ਤੇ ਸਾਡੇ ਚ….ਕਾਂਗਰਸੀਆਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਇਨ੍ਹਾਂ ਕੋਲ਼ੋਂ 20 ਸਾਲਾਂ ਚ ਗੁਰਾਇਆ ਤੋਂ ਨਕੋਦਰ ਤੱਕ ਸੜਕ ਨਹੀਂ ਬਣਾਈ ਗਈ…ਮੈਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗਾ, ਮੈਨੂੰ ਜਿੱਤ ਹਾਰ ਤੱਕ ਦਾ ਮਤਲਬ ਨਹੀਂ

ਕਾਂਗਰਸੀ ਆਗੂਆਂ ਦਾ ਮਜ਼ਾਕ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਨੂੰ ਨਹੀਂ ਮਿਲਦੇ। ਉਹ ਪੰਜ ਸਾਲਾਂ ਵਿੱਚ ਇੱਕ ਵਾਰ ਹੀ ਵੋਟਾਂ ਮੰਗਣ ਆਉਂਦੇ ਹਨ। ਹੱਥ ਮਿਲਾਉਣ ਲਈ ਵੀ ਹੱਥਾਂ ਦੀਆਂ ਉਂਗਲਾਂ ਗਿਣਨੀਆਂ ਪੈਣਗੀਆਂ। ਉਨ੍ਹਾਂ ਨੂੰ ਕੋਈ ਇਲਮ ਨਹੀਂ, ਜਿਸ ਤਰ੍ਹਾਂ ਉਹ ਲੋਕਾਂ ਦੀਆਂ ਜੇਬਾਂ ‘ਚੋਂ ਪੈਸੇ ਕੱਢ ਲੈਂਦੇ ਹਨ, ਉਸੇ ਤਰ੍ਹਾਂ ਕੋਈ ਉਂਗਲ ਚੋਰੀ ਕਰਕੇ ਲੈ ਜਾਂਦਾ ਹੈ।ਅਕਾਲੀ ਦਲ ‘ਤੇ ਵੀ.ਵੀ.ਆਈ.ਪੀ ਕਲਚਰ ‘ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਉਨ੍ਹਾਂ ਨੂੰ ਬਿਲਕੁਲ ਵੀ ਨਹੀਂ ਮਿਲ ਸਕਦਾ। ਨਾ ਹੀ ਉਹ ਆਮ ਲੋਕਾਂ ਵਿੱਚ ਹਾਜ਼ਰ ਹੁੰਦੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਅਜਿਹਾ ਸੱਭਿਆਚਾਰ ਨਹੀਂ ਹੈ, ਕਿਉਂਕਿ ਉਹ ਖੁੱਲ੍ਹ ਕੇ ਹੱਥ ਮਿਲਾਉਂਦੇ ਹਨ ਅਤੇ ਲੋਕਾਂ ਨੂੰ ਮਿਲਦੇ ਹਨ। ਜਦੋਂ ਉਹ ਹੱਥ ਮਿਲਾਉਂਦੇ ਹਨ, ਉਹ ਤਿੰਨ ਵਾਰ ਸੈਨੀਟਾਈਜ਼ ਕਰਦੇ ਹਨ। ਤਾਂ ਜੋ ਉਨਾਂ ਨੂੰ ਚਮੜੀ ਰੋਗ ਨਾ ਹੋ ਜਾਵੇ।

ਅਸਲ ਵਿੱਚ ਅੱਗਲੇ ਮਹੀਨੇ ਜਾਲੰਧਰ ਵਿੱਚ ਉੱਪ ਚੋਣਾਂ ਹੋਣ ਵਾਲੀਆਂ ਨੇ ਅਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਇਸ ਵੇਲੇ ਜਲੰਧਰ ਲੋਕ ਸਭਾ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਪਾਰਟੀਆਂ ਦੇ ਵੱਡੇ ਆਗੂ ਲਗਾਤਾਰ ਜਲੰਧਰ ਦਾ ਦੌਰਾ ਕਰ ਰਹੇ ਹਨ। ਸੰਗਰੂਰ ਵਿੱਚ ਮਿਲੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਇਹ ਸੀਟ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਲਈ ਵੱਕਾਰ ਦਾ ਮੁੱਦਾ ਬਣ ਗਈ ਹੈ।ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਦੌਰੇ ‘ਤੇ ਹਨ।

Exit mobile version