ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਇਹ ਦੁਨੀਆ ਦਾ ਦੂਜਾ ਮਾਮਲਾ ਹੈ ਜਦੋਂ ਇੰਨੀ ਛੋਟੀ ਬੱਚੀ ਦੇ ਸਿਰ ਨੂੰ ਖੋਲ੍ਹੇ ਬਿਨਾਂ ਨੱਕ ਰਾਹੀਂ ਇੰਨੇ ਵੱਡੇ ਬ੍ਰੇਨ ਟਿਊਮਰ ਨੂੰ ਕੱਢਿਆ ਗਿਆ ਹੈ।
Chandigarh PGI: ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਨੇ ਨੱਕ ਰਾਹੀਂ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ 4.5 ਸੈਂਟੀਮੀਟਰ ਦਾ ਟਿਊਮਰ (ਕ੍ਰੈਨੀਓਫੈਰਿੰਗੀਓਮਾ) ਸਫਲਤਾਪੂਰਵਕ ਕੱਢਿਆ ਹੈ। ਇਹ ਦੁਨੀਆ ਦਾ ਦੂਜਾ ਮਾਮਲਾ ਹੈ ਜਦੋਂ ਇੰਨੀ ਛੋਟੀ ਬੱਚੀ ਦੇ ਸਿਰ ਨੂੰ ਖੋਲ੍ਹੇ ਬਿਨਾਂ ਨੱਕ ਰਾਹੀਂ ਇੰਨੇ ਵੱਡੇ ਬ੍ਰੇਨ ਟਿਊਮਰ ਨੂੰ ਕੱਢਿਆ ਗਿਆ ਹੈ। ਦਰਅਸਲ ਡਾਕਟਰਾਂ ਨੇ ਇਸ ਆਪਰੇਸ਼ਨ ਲਈ ਐਂਡੋਸਕੋਪਿਕ ਤਕਨੀਕ ਦੀ ਮਦਦ ਲਈ ਹੈ। ਕੀ ਹੈ ਇਹ ਤਕਨੀਕ ਅਤੇ ਕਿਵੇਂ ਕੰਮ ਕਰਦੀ ਹੈ। ਜਾਣਨ ਲਈ ਵੇਖੋ ਇਹ ਖਾਸ ਵੀਡੀਓ…
Published on: Aug 08, 2025 01:27 PM IST
