ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੜਕ ਦੇ ਵਿਚਕਾਰ ਪਲਟੀ ਯਾਤਰੀਆਂ ਨਾਲ ਭਰੀ ਸੀਟੀਯੂ ਦੀ ਬੱਸ, ਵੇਖੋ ਗ੍ਰਾਉਂਡ ਰਿਪੋਰਟ
ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ 6-7 ਲੋਕ ਜਖ਼ਮੀ ਜਰੂਰ ਹੋਏ ਹਨ, ਇਨ੍ਹਾਂ ਵਿੱਚ 4-5 ਬੱਚੇ ਸਨ। ਜਿਨ੍ਹਾਂ ਦਾ ਸੈਕਟਰ-16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੜਕ ਦੇ ਵਿਚਕਾਰ ਯਾਤਰੀਆਂ ਨਾਲ ਭਰੀ ਸੀਟੀਯੂ ਦੀ ਬੱਸ ਪਲਟ ਗਈ। ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ 6-7 ਲੋਕ ਜਖ਼ਮੀ ਜਰੂਰ ਹੋਏ ਹਨ, ਇਨ੍ਹਾਂ ਵਿੱਚ 4-5 ਬੱਚੇ ਸਨ। ਜਿਨ੍ਹਾਂ ਦਾ ਸੈਕਟਰ-16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਕੁੱਲ 22 ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ, ਮੁੜਣ ਦੌਰਾਨ ਬੱਸ ਦੇ ਡਰਾਈਵਰ ਨੇ ਸੰਤੂਲਣ ਗਵਾ ਦਿੱਤਾ, ਜਿਸਤੋਂ ਬਾਅਦ ਡਿਵਾਇਡਰ ਨਾਲ ਟਕਰਾਉਂਦੇ ਹੋਏ ਪਲਟ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੇਖੋ ਟੀਵੀ9 ਪੰਜਾਬੀ ਦੀ ਗ੍ਰਾਉਂਡ ਰਿਪੋਰਟ…
Published on: Sep 05, 2025 05:29 PM IST
