Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
ਦੱਸ ਦੇਈਏ ਕਿ ਬੀਤੇ ਦਿਨ ਹੀ ਚੰਡੀਗੜ੍ਹ ਦੇ ਕੁੱਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਤੋਂ ਪਹਿਲਾਂ ਦੇ ਪੰਜਾਬ ਦੇ ਵੱਖ-ਵੱਖ ਸਕੂਲਾਂ ਨੂੰ ਵੱਖ-ਵੱਖ ਦਿਨੀਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕੋਰਟ ਕੰਪਲੈਕਸ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਧਮਕੀ ਦਾ ਪੈਟਰਨ ਇੱਕ ਤਰ੍ਹਾਂ ਦਾ ਹੀ ਹੈ। ਈਮੇਲ ਰਾਹੀਂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਹਨ।
ਚੰਡੀਗੜ੍ਹ ਵਿਖੇ ਪੰਜਾਬ ਸਕੱਤਰੇਤ ਤੇ ਹਰਿਆਣਾ ਸਕੱਤਰੇਤ ਨੂੰ ਵੀਰਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਰਾਹੀਂ ਇਹ ਧਮਕੀ ਭੇਜੀ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ। ਸਾਵਧਾਨੀ ਦੇ ਤੌਰ ‘ਤੇ ਪੰਜਾਬ ਤੇ ਹਰਿਆਣਾ ਸਕੱਤਰੇਤ ਨੂੰ ਖਾਲੀ ਕਰਵਾ ਲਿਆ ਗਿਆ। ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ। ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ, ਬੰਬ ਨਿਰੋਧਕ ਦਸਤਾ, ਡਾਗ ਸਕੂਐਡ ਤੇ ਹੋਰ ਏਜੰਸੀਆਂ ਮੌਕੇ ‘ਤੇ ਪਹੁੰਚੀਆਂ। ਪੂਰੇ ਕੰਪਲੈਕਸ ਨੂੰ ਸੀਲ ਕਰਕੇ ਡੁੰਘਾਈ ਨਾਲ ਭਾਲ ਮੁਹਿੰਮ ਚਲਾਈ। ਸਕੱਤਰੇਤ ਦੇ ਹਰ ਬਲਾਕ, ਕਮਰੇ ਤੇ ਪਾਰਕਿੰਗ ਦੀ ਜਾਂਚ ਕੀਤੀ ਗਈ, ਪਰ ਕੋਈ ਵੀ ਸ਼ੱਕੀ ਚੀਜ ਨਹੀਂ ਮਿਲੀ। ਵੇਖੋ ਵੀਡੀਓ…
Published on: Jan 29, 2026 01:05 PM IST
