4th Day of Budget Session: ਕਾਂਗਰਸ ਪ੍ਰਧਾਨ ਰਾਜਾ ਵੜ੍ਹਿੰਗ ਨੇ ਮੁੜ ਚੁੱਕੇ ਕਾਨੂੰਨ-ਵਿਵਸਥਾ ‘ਤੇ ਸਵਾਲ

| Edited By: Kusum Chopra

| Mar 09, 2023 | 12:40 PM

ਪੰਜਾਬ ਬਜਟ ਸੈਸ਼ਨ 2023 ਦਾ ਅੱਜ ਚੌਥਾ ਦਿਨ ਸੀ ਅਤੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵਡਿੰਗ ਨੇ ਸੈਸ਼ਨ ਵਿੱਚ ਅਜਨਾਲਾ ਕਾਂਡ ਤੇ ਸਖਤ ਕਾਰਵਾਈ ਕਰਨ ਦੀ ਮੰਗ ਉਠਾਉਣ ਦੀ ਗੱਲ੍ਹ ਕਹੀ ਤੇ ਮੀਡਿਆ ਨਾਲ ਗੱਲ੍ਹ ਕਰਦੇ ਹੋਏ 'ਆਪ' ਤੇ ਭਗਵੰਤ ਮਾਨ ਤੇ ਜੱਮ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਮੈਂ ਇਸ ਗੱਲ ਤੋਂ ਇੰਨਕਾਰ ਨਹੀਂ ਕਰਦਾ ਕਿ ਸਾਬਕਾ ਸਰਕਾਰ ਦੇ ਸਮੇਂ ਵੀ ਚਿੱਟੇ ਦੀ ਵਰਤੋਂ ਹੁੰਦੀ ਸੀ ਪਰ ਜਦੋਂ ਦੀ 'ਆਪ' ਸਰਕਾਰ ਦਾ ਰਾਜ ਸ਼ੁਰੂ ਹੋਇਆ ਹੈ, ਪੰਜਾਬ ਦੇ ਹਰ ਕੋਣੇ ਵਿੱਚ ਨਸ਼ੇ ਅਤੇ ਚਿੱਟੇ ਦੀ ਵਰਤੋ ਵੱਧ ਗਈ ਹੈ

ਪੰਜਾਬ ਬਜਟ ਸੈਸ਼ਨ 2023 ਦੇ ਚੌਥੇ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜ੍ਹਿੰਗ ਨੇ ਅਜਨਾਲਾ ਕਾਂਡ ਤੇ ਸਖਤ ਕਾਰਵਾਈ ਕਰਨ ਦੀ ਮੰਗ ਉਠਾਉਣ ਦੀ ਗੱਲ੍ਹ ਕਹੀ। ਉਨ੍ਹਾਂ ਨੇ ਮੀਡਿਆ ਨਾਲ ਗੱਲ੍ਹ ਕਰਦੇ ਹੋਏ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ,” ਮੈਂ ਇਸ ਗੱਲ ਤੋਂ ਇੰਨਕਾਰ ਨਹੀਂ ਕਰਦਾ ਹਾਂ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਚਿੱਟੇ ਦੀ ਵਰਤੋਂ ਨਹੀਂ ਹੁੰਦੀ ਸੀ ਪਰ ਜਦੋਂ ਦੀ ‘ਆਪ’ ਦਾ ਰਾਜ ਸ਼ੁਰੂ ਹੋਇਆ ਹੈ, ਪੰਜਾਬ ਵਿੱਚ ਨਸ਼ੇ ਅਤੇ ਚਿੱਟੇ ਦੀ ਵਰਤੋ ਵੱਧ ਗਈ ਹੈ। ਬੱਚੇ, ਬੁਢੇ ਅਤੇ ਔਰਤਾਂ ਵੀ ਨਸ਼ੇ ਦੇ ਸ਼ਿਕੰਜੇ ਵਿੱਚ ਜਕੜ ਰਹੇ ਹਨ। ਇਸ ਵੇਲੇ ਸਾਨੂੰ ਸਾਰਿਆਂ ਨੂੰ ਸਿਆਸਤ ਤੋਂ ਉੱਤੇ ਉੱਠ ਕੇ ਨਸ਼ੇ ਦੇ ਵਿਰੱਧ ਐਕਸ਼ਨ ਲੈਣ ਦੀ ਲੋੜ ਹੈ, ਤਾਂ ਜੋ ਪੰਜਾਬ ਨਸ਼ਾ ਮੁਕਤ ਸੂਬਾ ਬਨ ਸਕੇ।

ਜਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਹਰ ਪਾਸਿਓਂ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇੱਕ ਪਾਸੇ ਕਾਂਗਰਸ ਅਜਨਾਲਾ ਕਾਂਡ ਤੇ ਸਖਤ ਕਾਰਵਾਈ ਕਰਨ ਦੀ ਮੰਗ ਤੇ ਅੜੀ ਹੋਈ ਹੈ, ਜਦਕਿ ਸਰਕਾਰ ਦਾ ਦਾਅਵਾ ਹੈ ਕਿ ਅਜਨਾਲਾ ਕਾਂਡ ਦੇ ਦੋਸ਼ੀਆਂ ਖਿਲਾਫ ਪਹਿਲਾਂ ਹੀ ਸਖਤ ਐਕਸ਼ਨ ਲਿਆ ਜਾ ਚੁੱਕਿਆ ਹੈ।

Published on: Mar 09, 2023 12:39 PM