VIDEO: ਅੰਮ੍ਰਿਤਸਰ ‘ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ ‘ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ
ਮ੍ਰਿਤਕਾਂ ਦੀ ਪਹਿਚਾਣ ਗੁਰਸਿਮਰਨਦੀਪ ਸਿੰਘ, ਸਿਕੰਦਰ ਸਿੰਘ ਤੇ ਸਤਿੰਦਰ ਸਿੰਘ ਵਜੋਂ ਹੋਈ ਹੈ। ਖੁਸ਼ਵਿੰਦਰ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੱਸ ਰਾਤ ਲਗਭਗ 9 ਵਜੇ ਬਾਬਾ ਬੁੱਢਾ ਸਾਹਿਬ ਵਿਖੇ ਮੇਲਾ ਦੇਖਣ ਤੋਂ ਬਾਅਦ ਮੁਕਤਸਰ ਸਾਹਿਬ ਲਈ ਨਿਕਲੀ ਸੀ।
ਅੰਮ੍ਰਿਤਸਰ ‘ਚ ਸੋਮਵਾਰ ਦੀ ਰਾਤ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ 3 ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਦੋ ਨਾਬਾਲਗ ਵੀ ਸ਼ਾਮਲ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ ਦੀ ਛੱਤ ‘ਤੇ ਬੈਠੇ 15 ਦੇ ਕਰੀਬ ਯਾਤਰੀ ਬੱਸ ਰੈਪਿਡ ਟ੍ਰਾਂਸਪੋਰਟ ਸਿਸਟਮ (ਬੀਆਰਟੀਐਸ) ਦੇ ਲੈਂਟਰ ਨਾਲ ਟਕਰਾ ਗਏ। ਇਸ ਟੱਕਰ ਦੌਰਾਨ 3 ਯਾਤਰੀਆਂ ਦੀ ਜਾਨ ਚਲੀ ਗਈ ਜਦਕਿ 3 ਯਾਤਰੀ ਜ਼ਖਮੀ ਹੋ ਗਏ, ਜਿਸ ‘ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੱਸ ਰਾਤ ਲਗਭਗ 9 ਵਜੇ ਬਾਬਾ ਬੁੱਢਾ ਸਾਹਿਬ ਵਿਖੇ ਮੇਲਾ ਦੇਖਣ ਤੋਂ ਬਾਅਦ ਮੁਕਤਸਰ ਸਾਹਿਬ ਲਈ ਨਿਕਲੀ ਸੀ। ਟ੍ਰੈਫ਼ਿਕ ਤੋਂ ਬਚਣ ਲਈ ਬੱਸ ਨੂੰ ਬੀਆਰਟੀਐਸ ਲੇਨ ‘ਤੇ ਪਾਇਆ ਗਿਆ। ਬੱਸ ਜਦੋਂ ਪੈਟ੍ਰੋਲ ਪੰਪ ਦੇ ਸਾਹਮਣੇ ਬਣੇ ਬੱਸ ਰੈਪਿਡ ਟ੍ਰਾਂਸਪੋਰਟ ਸਿਸਟਮ ਤੋਂ ਨਿਕਲੀ ਤਾਂ ਛੱਤ ‘ਤੇ ਬੈਠੇ ਕੁੱਝ ਯਾਤਰੀ ਉਸ ਦੇ ਲੈਂਟਰ ਨਾਲ ਟਕਰਾ ਗਏ। ਹੋਰ ਜਾਣਕਾਰੀ ਲਈ ਵੇਖੋ ਇਹ ਵੀਡੀਓ…
Published on: Oct 07, 2025 02:30 PM IST
