2029 ‘ਚ ਵੀ ਬਣੇਗੀ NDA ਦੀ ਸਰਕਾਰ – ਅਮਿਤ ਸ਼ਾਹ
ਚੰਡੀਗੜ੍ਹ 'ਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ। ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੁਬਿਧਾ ਵਿੱਚ ਨਾ ਰਹੇ, 2029 ਵਿੱਚ ਵੀ ਐਨਡੀਏ ਦੀ ਸਰਕਾਰ ਬਣੇਗੀ। ਅਮਿਤ ਸ਼ਾਹ ਨੇ ਕਿਹਾ ਕਿ ਐਨਡੀਏ ਸਰਕਾਰ ਦੇਸ਼ ਦੇ ਲੋਕਾਂ ਲਈ ਲਗਾਤਾਰ ਕੰਮ ਕਰ ਰਹੀ ਹੈ, ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਅੰਕੜੇ ਖੁਦ ਦੱਸ ਰਹੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ‘ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਗਲਤਫਹਿਮੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ 2029 ਵਿੱਚ ਵੀ ਐਨਡੀਏ ਦੀ ਸਰਕਾਰ ਬਣੇਗੀ। ਅਮਿਤ ਸ਼ਾਹ ਨੇ ਕਿਹਾ ਕਿ ਅੱਜ ਤੋਂ ਚੰਡੀਗੜ੍ਹ ਦੀਆਂ ਔਰਤਾਂ ਨੂੰ ਅਲਾਰਮ ਲਗਾਉਣ ਦੀ ਲੋੜ ਨਹੀਂ ਪਵੇਗੀ, ਜਦੋਂ ਵੀ ਤੁਸੀਂ ਟੂਟੀ ਚਾਲੂ ਕਰੋਗੇ ਤਾਂ ਤੁਹਾਨੂੰ ਪਾਣੀ ਮਿਲੇਗਾ। ਦੱਸ ਦਈਏ ਕਿ ਸ਼ਾਹ ਨੇ ਚੰਡੀਗੜ੍ਹ ‘ਚ 24 ਘੰਟੇ 7 ਦਿਨ ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ। ਵੀਡੀਓ ਦੇਖੋ