Harjinder Singh: ਫਲੋਰੀਡਾ ‘ਚ ਟਰੱਕ ਹਾਦਸੇ ਤੋਂ ਬਾਅਦ ਹਰਜਿੰਦਰ ਦਾ ਕੀ ਹੋਵੇਗਾ, ਕੀ ਕਹਿੰਦਾ ਹੈ ਕਾਨੂੰਨ? ਮਾਹਿਰਾਂ ਤੋਂ ਜਾਣੋ….
ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵਿਦੇਸ਼ ਮਾਮਲਿਆਂ ਦੇ ਮੰਤਰਾ ਲੇ ਅੱਗੇ ਚੁੱਕਿਆ ਹੈ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਤੇ ਤਰੁੰਤ ਦਖ਼ਅੰਦਾਜ਼ੀ ਦੇਣ ਦੀ ਮੰਗ ਕੀਤੀ ਹੈ।
ਅਮਰੀਕਾ ਦੇ ਫਲੋਰੀਡਾ ਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਦੇ ਗਲਤ ਯੂ-ਟਰਨ ਲੈਣ ਨਾਲ ਹੋਏ ਹਾਦਸਾ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਹਾਦਸੇ ਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ। ਟਰੱਕ ਭਾਰਤੀ ਮੂਲ ਦਾ ਡਰਾਈਵਰ ਹਰਜਿੰਦਰ ਸਿੰਘ ਚਲਾ ਰਿਹਾ ਸੀ। ਹਰਜਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਖਿਲਾਫ਼ ਮੁਕੱਦਮਾ ਚੱਲ ਰਿਹਾ ਹੈ। ਉੱਥੇ ਹੀ, ਇਸ ਹਾਦਸੇ ਤੋਂ ਬਾਅਦ ਅਮਰੀਕਾ ਨੇ ਕਮਰਸ਼ੀਅਲ ਡਰਾਈਵਰਾਂ ਦੇ ਵੀਜ਼ੇ ਜਾਰੀ ਕਰਨ ਦੇ ਰੋਕ ਲਗਾ ਦਿੱਤੀ ਸੀ। ਅਮਰੀਕਾ ਵਿੱਚ ਵਿਦੇਸ਼ੀਆਂ ਲਈ ਟਰੱਕ ਡਰਾਈਵਿੰਗ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਉੱਥੇ ਦਿੱਤੀ ਜਾਣ ਵਾਲੀ ਮੋਟੀ ਤਨਖਾਹ ਹੈ। ਅਮਰੀਕਾ ਵਿੱਚ ਟਰੱਕ ਡਰਾਈਵਰਾਂ ਨੂੰ ਉਨ੍ਹਾਂ ਦੇ ਤਜਰਬੇ, ਕੰਮ ਦੇ ਘੰਟਿਆਂ ਅਤੇ ਉਨ੍ਹਾਂ ਦੀ ਕੁਸ਼ਲਤਾ ਦੇ ਆਧਾਰ ‘ਤੇ ਤਨਖਾਹ ਦਿੱਤੀ ਜਾਂਦੀ ਹੈ। ਇੱਕ ਡਰਾਈਵਰ ਜੋ ਪ੍ਰਤੀ ਦਿਨ 500-600 ਮੀਲ ਟਰੱਕ ਚਲਾ ਸਕਦਾ ਹੈ, ਉਹ ਪ੍ਰਤੀ ਮਹੀਨਾ 5 ਤੋਂ 6 ਲੱਖ ਰੁਪਏ ਕਮਾ ਸਕਦਾ ਹੈ। ਪਰ ਹੁਣ ਸਵਾਲ ਇਹ ਹੈ ਕਿ ਹਰਜਿੰਦਰ ਦਾ ਕੀ ਹੋਵੇਗਾ। ਉਸਨੂੰ ਕਿੰਨੀ ਸਜਾ ਮਿਲੇਗੀ। ਅਮਰੀਕਾ ਦਾ ਕਾਨੂੰਨ ਇਸ ਬਾਰੇ ਕੀ ਕਹਿੰਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈਕੇ ਟੀਵੀ9 ਪੰਜਾਬੀ ਨੇ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ। ਵੇਖੋ ਇਹ ਵੀਡੀਓ….
