Baby Crocodile: ਬੱਚਿਆਂ ਦੀ ਤਰ੍ਹਾਂ ਬੇਬੀ ਮਗਰਮੱਛ ਨਾਲ ਖੇਡਦੀ ਦਿਖੀ ਔਰਤ, ਵੀਡੀਓ ਦੇਖ ਹੋ ਜਾਓਗੇ ਹੈਰਾਨ | Women seen playing with baby crocodile video went viral know full news details in Punjabi Punjabi news - TV9 Punjabi

Baby Crocodile: ਬੱਚਿਆਂ ਦੀ ਤਰ੍ਹਾਂ ਬੇਬੀ ਮਗਰਮੱਛ ਨਾਲ ਖੇਡਦੀ ਦਿਖੀ ਔਰਤ, ਵੀਡੀਓ ਦੇਖ ਹੋ ਜਾਓਗੇ ਹੈਰਾਨ

Updated On: 

08 Jul 2024 13:06 PM

Baby Crocodile Viral Video: ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਇਕ ਔਰਤ ਮਗਰਮੱਛ ਦੇ ਬੱਚੇ ਨੂੰ ਲਾੜ ਲੜਾਉਂਦੀ ਦਿਖਾਈ ਦੇ ਰਹੀ ਹੈ। ਵੀਡੀਓ ਦੇ ਅੰਦਰ, ਮਗਰਮੱਛ ਨੂੰ ਆਪਣੀ ਮਾਲਕਣ ਵੱਲ ਬਹੁਤ ਖੁਸ਼ੀ ਨਾਲ ਦੇਖਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Baby Crocodile: ਬੱਚਿਆਂ ਦੀ ਤਰ੍ਹਾਂ ਬੇਬੀ ਮਗਰਮੱਛ ਨਾਲ ਖੇਡਦੀ ਦਿਖੀ ਔਰਤ, ਵੀਡੀਓ ਦੇਖ ਹੋ ਜਾਓਗੇ ਹੈਰਾਨ

ਬੇਬੀ ਮਗਰਮੱਛ ਨੂੰ ਬੱਚਿਆਂ ਵਾਂਗ ਲਾੜ ਲੜਾਉਂਦੀ ਦਿਖੀ ਔਰਤ, ਵੀਡੀਓ ਵਾਇਰਲ

Follow Us On

ਇੰਟਰਨੈੱਟ ‘ਤੇ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਹ ਦੇਖ ਕੇ ਲੋਕ ਭੰਬਲਭੂਸੇ ‘ਚ ਪੈ ਹਨ ਕਿ ਉਨ੍ਹਾਂ ਨੂੰ ਡਰਨਾ ਚਾਹੀਦਾ ਹੈ ਜਾਂ ਹੱਸਣਾ ਚਾਹੀਦਾ ਹੈ। ਦਰਅਸਲ, ਇੱਕ ਵਾਇਰਲ ਵੀਡੀਓ ਵਿੱਚ ਇੱਕ ਔਰਤ ਨੇ ਮਗਰਮੱਛ ਦੇ ਬੱਚੇ ਨੂੰ ਆਪਣੀ ਗੋਦ ਵਿੱਚ ਫੜਿਆ ਹੋਇਆ ਹੈ। ਉਹ ਉਸ ਨੂੰ ਮਨੁੱਖੀ ਬੱਚੇ ਵਾਂਗ ਪਾਲਦੀ ਅਤੇ ਪਿਆਰ ਕਰਦੀ ਨਜ਼ਰ ਆ ਰਹੀ ਹੈ ਅਤੇ ਮਗਰਮੱਛ ਵੀ ਔਰਤ ਦੀ ਗੋਦੀ ਵਿੱਚ ਕਾਫੀ ਖੁਸ਼ੀ ਨਾਲ ਝੂਲਦਾ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਨੂੰ ਸੋਸ਼ਲ ਸਾਈਟ X (ਪਹਿਲਾਂ ਟਵਿੱਟਰ) ‘ਤੇ ‘Nature is Amazing’ ‘@AMAZlNGNATURE’ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਇਸਦੇ ਕੈਪਸ਼ਨ ਵਿੱਚ ਲਿਖਿਆ ਹੈ, “ਮੇਰੇ ਕੋਲ ਬਹੁਤ ਸਾਰੇ ਸਵਾਲ ਹਨ।” ਆਖ਼ਰਕਾਰ, ਹੋ ਵੀ ਕਿਉਂ ਨਾ? ਕਿਉਂਕਿ ਵੀਡੀਓ ਵਿੱਚ ਔਰਤ ਦੀਆਂ ਹਰਕਤਾਂ ਕਿਸੇ ਨੂੰ ਵੀ ਸੋਚਣ ਲਈ ਮਜਬੂਰ ਕਰ ਦੇਣਗੀਆਂ। ਵਾਇਰਲ ਕਲਿੱਪ ‘ਚ ਇਕ ਔਰਤ ਸੋਫੇ ‘ਤੇ ਬੈਠੀ ਨਜ਼ਰ ਆ ਰਹੀ ਹੈ। ਉਸ ਦੀ ਗੋਦ ਵਿੱਚ ਇੱਕ ਛੋਟਾ ਮਗਰਮੱਛ ਹੈ। ਔਰਤ ਨੇ ਉਸਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਫੜੇ ਹੋਏ ਹਨ ਅਤੇ ਮਗਰਮੱਛ ਆਪਣੀ ਪੂਛ ਅਤੇ ਪਿਛਲੀਆਂ ਲੱਤਾਂ ਨਾਲ ਔਰਤ ਦੀ ਗੋਦ ਵਿੱਚ ਬੈਠਾ ਹੈ।

ਇਹ ਵੀ ਪੜ੍ਹੋ- ਕੁੱਤੇ ਨੇ ਘਰ ਨੂੰ ਲਾਈ ਅੱਗ, ਵੀਡੀਓ ਦੇਖ ਕੇ ਫਾਇਰ ਵਿਭਾਗ ਦੇ ਲੋਕ ਵੀ ਹੈਰਾਨ

ਔਰਤ ਆਪਣੀਆਂ ਲੱਤਾਂ ਹਿਲਾ ਕੇ ਮਗਰਮੱਛ ਨੂੰ ਝੂਲਾ ਰਹੀ ਹੈ ਅਤੇ ‘ਕੁਚੂ-ਪੁਚੂ’ ਕਹਿ ਕੇ ਮਗਰਮੱਛ ਨੂੰ ਲਾੜ ਲੜਾ ਰਹੀ ਹੈ ਜਿਵੇਂ ਕੋਈ ਮਨੁੱਖੀ ਬੱਚਾ ਉਸ ਦੀ ਗੋਦ ਵਿਚ ਬੈਠਾ ਹੋਵੇ। 12 ਸੈਕਿੰਡ ਦੇ ਇਸ ਵੀਡੀਓ ਵਿੱਚ ਮਗਰਮੱਛ ਦੇ ਬੱਚੇ ਨੂੰ ਉਸੇ ਤਰ੍ਹਾਂ ਮੂੰਹ ਖੋਲ੍ਹਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਤਰ੍ਹਾਂ ਇੱਕ ਮਗਰਮੱਛ ਹਮਲੇ ਦੀ ਤਿਆਰੀ ਵਿੱਚ ਕਰਦਾ ਹੈ। ਕਲਿੱਪ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਾਨਵਰ ਔਰਤ ਦਾ ਪਾਲਤੂ ਜਾਨਵਰ ਹੈ ਅਤੇ ਉਸ ਨੂੰ ਭਰੋਸਾ ਹੈ ਕਿ ਇਹ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ।

ਮਗਰਮੱਛ ਨਾਲ ਪਿਆਰ ਕਰਨ ਵਾਲੇ ਇਨਸਾਨ ਦੀ ਇਸ ਵੀਡੀਓ ਨੂੰ 1.6 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਹਨ ਅਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਤ ਤਰ੍ਹਾਂ ਜੰਗਲੀ ਅਤੇ ਮਾਰੂ ਜਾਨਲੇਵਾ ਜਾਨਵਰਾਂ ਨੂੰ ਇੰਨੇ ਕਰੀਬ ਕਿਵੇਂ ਲਿਆਂਦੇ ਹਨ। ਇਕ ਯੂਜ਼ਰ ਨੇ ਲਿਖਿਆ, ‘ਕੋਈ ਅਜਿਹੀ ਚੀਜ਼ ਕਿਉਂ ਰੱਖਣੀ ਹੈ ਜੋ ਮੌਕਾ ਮਿਲਦੇ ਹੀ ਤੁਹਾਡੀ ਜ਼ਿੰਦਗੀ ਨੂੰ ਖਤਮ ਕਰ ਦੇਵੇ?’ ਹਾਲਾਂਕਿ ਇਸ ਵੀਡੀਓ ਨੂੰ ਕਈ ਲੋਕਾਂ ਨੇ ਪਸੰਦ ਵੀ ਕੀਤਾ ਹੈ ਅਤੇ 1.3 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ‘ਤੇ ਦਿਲੀ ਪ੍ਰਤੀਕਿਰਿਆ ਦਿੱਤੀ ਹੈ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ‘ਬੇਬੀ ਮਗਰਮੱਛ ਬੱਚਿਆਂ ਵਾਂਗ ਹੀ ਮਿਲਣਸਾਰ ਹੁੰਦੇ ਹਨ।’

Related Stories
ਰੀਲ ਬਣਾਉਂਦੇ ਹੋਏ ਮੁੰਡੇ ਨੇ ਕੀਤਾ ਖ਼ਤਰਨਾਕ ਸਟੰਟ, ਇੱਕ ਗਲਤੀ ਕਾਰਨ ਹੋਇਆ ਬੁਰੀ ਤਰ੍ਹਾਂ ਜ਼ਖਮੀ
Viral Video: ਕੋਚਿੰਗ ਸੈਂਟਰ ‘ਚ ਮੁੰਡਿਆਂ ਵਿੱਚ ਜ਼ਬਰਦਸਤ ਲੜਾਈ, ਕਲਾਸ ਦੇ ਵਿਚਕਾਰ ਕੀਤੇ ਮੁੱਕੇ ਤੇ ਚੱਪਲਾਂ ਦੇ ਵਾਰ
Viral Video: ਦਿੱਲੀ ਮੈਟਰੋ ‘ਚ ਗੂੰਜੀਆਂ ਦੇਵੀ ਮਾਂ ਦੀਆਂ ਭੇਟਾਂ, ਵੀਡੀਓ ਦੇਖ ਲੋਕ ਬੋਲੇ- ਸੰਸਕਾਰ ਕਦੇ ਛੁਪ ਨਹੀਂ ਸਕਦੇ
Viral Video: ਜਿਵੇਂ ਹੀ ਲਾੜੀ ਸਟੇਜ ‘ਤੇ ਪਹੁੰਚੀ, ਲਾੜੇ ਨੇ ਉਤਾਰੀ ਨਜ਼ਰ, ਯੂਜ਼ਰਸ ਬੋਲੇ- 16 ਸੋਮਵਾਰ ਦੇ ਵਰਤ ਦਾ ਨਤੀਜਾ
Viral Video: ਹੋਣ ਵਾਲੀ ਪਤਨੀ ਦਾ ਡਾਂਸ ਦੇਖ ਕੇ ਲਾੜੇ ਨੂੰ ਆਈ ਸ਼ਰਮ, ਨਹੀਂ ਸਹਿ ਪਾਇਆ ਕੂਲ ਅੰਦਾਜ਼, ਲੋਕਾਂ ਨੇ ਕਿਹਾ- 7 ਜਨਮਾਂ ਤੱਕ ਨਹੀਂ ਭੁੱਲ ਪਾਵੇਗਾ ਵਿਆਹ
Viral Video: ਟੁੱਟੀ ਹੋਈ ਸਾਈਕਲ ‘ਤੇ ਸ਼ਖਸ ਨੇ ਬੈਲੇਂਸ ਦਾ ਖੇਡ ਦਿਖਾ ਕੇ ਲੋਕਾਂ ਨੂੰ ਕੀਤਾ ਹੈਰਾਨ, ਯੂਜ਼ਰਸ ਟੈਲੇਂਟ ਦੀ ਕਰ ਰਹੇ ਤਾਰੀਫ
Exit mobile version