OMG: ਹਾਏ ਗਰਮੀ! ਔਰਤ ਨੇ ਧੁੱਪ ‘ਚ ਬਣਾ ਲਿਆ ਆਮਲੇਟ, ਦੁਬਈ ਦਾ ਇਹ ਵੀਡੀਓ ਦੇਖ ਦੰਗ ਰਹਿ ਗਏ ਲੋਕ

tv9-punjabi
Published: 

16 May 2025 19:30 PM

Shocking Video Viral: ਦੁਬਈ ਵਿੱਚ ਭਿਆਨਕ ਗਰਮੀ ਦੇ ਵਿਚਕਾਰ, ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਔਰਤ ਬਾਲਕੋਨੀ ਵਿੱਚ ਬਿਨਾਂ ਚੁੱਲ੍ਹੇ ਜਾਂ ਗੈਸ ਦੇ ਧੁੱਪ ਵਿੱਚ ਆਮਲੇਟ ਬਣਾਉਂਦੀ ਦਿਖਾਈ ਦੇ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਨੇਟੀਜ਼ਨ ਹੈਰਾਨ ਰਹਿ ਗਏ ਹਨ।

OMG: ਹਾਏ ਗਰਮੀ! ਔਰਤ ਨੇ ਧੁੱਪ ਚ ਬਣਾ ਲਿਆ ਆਮਲੇਟ, ਦੁਬਈ ਦਾ ਇਹ ਵੀਡੀਓ ਦੇਖ ਦੰਗ ਰਹਿ ਗਏ ਲੋਕ
Follow Us On

ਦੁਬਈ ਦੀ ਗਰਮੀ ਬਾਰੇ ਹਰ ਕੋਈ ਜਾਣੂ ਹੈ। ਇੱਥੇ ਔਸਤ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦਾ ਹੈ। ਗਰਮੀ ਇੰਨੀ ਜ਼ਿਆਦਾ ਹੈ ਕਿ ਇੱਥੇ ਲੋਕ ਕਈ ਵਾਰ ਮਜ਼ਾਕ ਵਿੱਚ ਕਹਿੰਦੇ ਹਨ ਕਿ ਜੇ ਤੁਸੀਂ ਦੁਬਈ ਦੇ ਫੁੱਟਪਾਥ ‘ਤੇ ਆਂਡਾ ਤੋੜੋਗੇ, ਤਾਂ ਇਹ ਆਮਲੇਟ ਵਿੱਚ ਬਦਲ ਜਾਵੇਗਾ। ਇੱਕ ਔਰਤ ਨੇ ਇਸ ਮਜ਼ਾਕ ਨੂੰ ਹਕੀਕਤ ਵਿੱਚ ਬਦਲ ਦਿੱਤਾ ਅਤੇ ਬਿਨਾਂ ਚੁੱਲ੍ਹੇ ਜਾਂ ਗੈਸ ਦੇ ਧੁੱਪ ਵਿੱਚ ਆਮਲੇਟ ਬਣਾ ਕੇ ਇੰਟਰਨੈੱਟ ਜਨਤਾ ਨੂੰ ਹੈਰਾਨ ਕਰ ਦਿੱਤਾ। ਔਰਤ ਦੀ ਇਹ ਹਰਕਤ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਆਪਣੇ ਫਲੈਟ ਦੀ ਬਾਲਕੋਨੀ ਵਿੱਚ ਖੜ੍ਹੀ ਹੈ ਅਤੇ ਧੁੱਪ ਦੀ ਮਦਦ ਨਾਲ ਇੱਕ ਪੈਨ ਵਿੱਚ ਆਮਲੇਟ ਬਣਾ ਰਹੀ ਹੈ। ਔਰਤ ਪਹਿਲਾਂ Fring ਪੈਨ ਨੂੰ ਧੁੱਪ ਵਿੱਚ ਰੱਖ ਕੇ ਗਰਮ ਕਰਦੀ ਹੈ। ਫਿਰ, ਉਹ ਤੇਲ ਪਾਉਂਦੀ ਹੈ ਅਤੇ ਉਸ ਵਿੱਚ ਦੋ ਅੰਡੇ ਤੋੜਦੀ ਹੈ, ਅਤੇ ਕੁਝ ਹੀ ਸਮੇਂ ਵਿੱਚ, ਆਮਲੇਟ ਤਿਆਰ ਹੋ ਜਾਂਦਾ ਹੈ।

@salmagedone ਨਾਮ ਦੇ ਐਕਸ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਇੰਟਰਨੈੱਟ ‘ਤੇ ਬਹੁਤ ਹਲਚਲ ਮਚਾ ਰਿਹਾ ਹੈ। ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ ਹੈ, ਜਦੋਂ ਤੁਸੀਂ ਦੁਬਈ ਵਿੱਚ ਰਹਿੰਦੇ ਹੋ। ਇਸ ਪੋਸਟ ਨੂੰ ਹੁਣ ਤੱਕ 1.5 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਸੈਂਕੜੇ ਯੂਜ਼ਰਸ ਨੇ ਕਮੈਂਟ ਕੀਤੇ ਹਨ ਹਨ। ਹਾਲਾਂਕਿ, ਬਹੁਤ ਸਾਰੇ ਨੇਟੀਜ਼ਨ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਅਜਿਹਾ ਕੁਝ ਅਸਲ ਵਿੱਚ ਵਾਪਰ ਸਕਦਾ ਹੈ। ਬਹੁਤ ਸਾਰੇ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਕੜਾਹੀ ਪਹਿਲਾਂ ਹੀ ਚੁੱਲ੍ਹੇ ਜਾਂ ਗੈਸ ‘ਤੇ ਗਰਮ ਕੀਤੀ ਗਈ ਹੋਵੇਗੀ, ਇਸੇ ਲਈ ਜਿਵੇਂ ਹੀ ਤੇਲ ਪਾਇਆ ਗਿਆ, ਇਹ ਆਪਣਾ ਰੰਗ ਦਿਖਾਉਣ ਲੱਗ ਪਿਆ।

ਇਸ ਦੌਰਾਨ, @ByteOfWeird ਹੈਂਡਲ ਵਾਲੇ ਇੱਕ ਯੂਜ਼ਰਸ ਨੇ ਦਿਲਚਸਪ Facts ਸ਼ੇਅਰ ਕੀਤੇ, ਦੁਬਈ ਦੀ ਤੇਜ਼ ਗਰਮੀ 50 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦੀ ਹੈ, ਅਤੇ Humidity ਦਾ ਲੇਵਲ 90% ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਧਾਤ ਦੇ ਭਾਂਡਿਆਂ ਵਰਗੀਆਂ ਸਤਹਾਂ ਇੰਨੀਆਂ ਗਰਮ ਹੋ ਜਾਂਦੀਆਂ ਹਨ ਕਿ ਮਿੰਟਾਂ ਵਿੱਚ ਇੱਕ ਅੰਡਾ ਪਕਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਦੁਬਈ ਸ਼ਹਿਰ ਦੁਨੀਆ ਦੇ ਸਭ ਤੋਂ ਉੱਚੇ ਯੂਵੀ ਸੂਚਕਾਂਕ ਵਿੱਚੋਂ ਇੱਕ ਦਾ ਰਿਕਾਰਡ ਵੀ ਰੱਖਦਾ ਹੈ, ਜੋ ਅਕਸਰ 11+ ਤੱਕ ਪਹੁੰਚਦਾ ਹੈ, ਜੋ ਕਿ 10 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਜਲਣ ਦਾ ਕਾਰਨ ਬਣ ਸਕਦਾ ਹੈ।

ਇਹ ਵੀ ਪੜ੍ਹੋ- ਸੱਪ ਨੇ ਬੱਚੇ ਦੇ ਹੱਥਾਂ ਨੂੰ ਹੱਥਕੜੀ ਵਾਂਗ ਝਕੜਿਆ, ਬਚਾਉਣ ਦੀ ਥਾਂ ਪਰਿਵਾਰ ਬਣਾਉਂਦਾ ਰਿਹਾ ਵੀਡੀਓ!

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨੇ ਤੇਜ਼ ਧੁੱਪ ਵਿੱਚ ਆਂਡੇ ਪਕਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਦੋ ਸਾਲ ਪਹਿਲਾਂ, ਪੱਛਮੀ ਬੰਗਾਲ ਦੇ ਇੱਕ ਵਿਅਕਤੀ ਨੇ ਗੈਸ ਸਿਲੰਡਰ ਦੀ ਵਰਤੋਂ ਕੀਤੇ ਬਿਨਾਂ ਆਪਣੇ ਘਰ ਦੀ ਛੱਤ ‘ਤੇ ਆਮਲੇਟ ਸਫਲਤਾਪੂਰਵਕ ਬਣਾਇਆ।