ਰੀਲ ਲਈ ਔਰਤ ਨੇ ਚਲਦੀ ਕਾਰ ਦੇ ਬੋਨਟ ‘ਤੇ ਚੜ੍ਹ ਕੇ ਬਣਾਈ ਵੀਡੀਓ, ਪੁਲਿਸ ਨੇ ਠੋਕਿਆ ਭਾਰੀ ਜੁਰਮਾਨਾ

tv9-punjabi
Published: 

22 Apr 2025 14:38 PM

Shocking Video: ਉੱਤਰ ਪ੍ਰਦੇਸ਼ ਦੇ ਔਰਈਆ ਦੀ ਇੱਕ ਔਰਤ ਨੇ ਰੀਲ ਬਣਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ। ਔਰਤ ਨੇ ਚਲਦੀ ਕਾਰ ਦੇ ਬੋਨਟ 'ਤੇ ਬੈਠ ਕੇ ਅਤੇ ਖੜ੍ਹੀ ਹੋ ਕੇ ਰੀਲ ਬਣਾਈ, ਜਿਸ ਤੋਂ ਬਾਅਦ ਯੂਪੀ ਪੁਲਿਸ ਨੇ ਭਾਰੀ ਚਲਾਨ ਜਾਰੀ ਕੀਤਾ। ਔਰਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਰੀਲ ਲਈ ਔਰਤ ਨੇ ਚਲਦੀ ਕਾਰ ਦੇ ਬੋਨਟ ਤੇ ਚੜ੍ਹ ਕੇ ਬਣਾਈ ਵੀਡੀਓ, ਪੁਲਿਸ ਨੇ ਠੋਕਿਆ ਭਾਰੀ ਜੁਰਮਾਨਾ
Follow Us On

ਕੁਝ ਲੋਕ ਰੀਲਾਂ ਬਣਾ ਕੇ ਮਸ਼ਹੂਰ ਹੋਣ ਦੇ ਇੰਨੇ ਜਨੂੰਨ ਵਿੱਚ ਹੁੰਦੇ ਹਨ ਕਿ ਉਹ ਵਿਊਜ਼ ਅਤੇ ਲਾਈਕਸ ਪ੍ਰਾਪਤ ਕਰਨ ਦੀ ਇੱਛਾ ਵਿੱਚ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ। ਆਪਣੀ ਸੁਰੱਖਿਆ ਨੂੰ ਭੁੱਲ ਕੇ, ਇਹ ਲੋਕ ਰੀਲਾਂ ਦੀ ਖ਼ਾਤਰ ਦੂਜਿਆਂ ਦੀਆਂ ਜਾਨਾਂ ਨੂੰ ਵੀ ਖ਼ਤਰੇ ਵਿੱਚ ਪਾ ਦਿੰਦੇ ਹਨ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਔਰਈਆ ਦਾ ਹੈ, ਜਿੱਥੇ ਇੱਕ ਔਰਤ ਨੇ ਰੀਲ ਬਣਾਉਣ ਲਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ। ਔਰਤ ਨੇ ਚਲਦੀ ਕਾਰ ਦੇ ਬੋਨਟ ‘ਤੇ ਖੜ੍ਹੀ ਹੋ ਕੇ ਇੱਕ ਰੀਲ ਬਣਾਈ, ਜੋ ਕੁਝ ਹੀ ਦੇਰ ਵਿੱਚ ਵਾਇਰਲ ਹੋ ਗਈ।

ਔਰਤ ਦੇ ਦੋ ਵੀਡੀਓ ਵਾਇਰਲ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਉਹ ਚਲਦੀ ਕਾਰ ਦੇ ਬੋਨਟ ‘ਤੇ ਖੜ੍ਹੀ ਹੋ ਕੇ ਕਈ ਤਰ੍ਹਾਂ ਦੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ, ਜਦੋਂ ਕਿ ਦੂਜੇ ਵੀਡੀਓ ਵਿੱਚ ਔਰਤ ਬੋਨਟ ‘ਤੇ ਬੈਠੀ ਬਹੁਤ ਵਧੀਆ ਅੰਦਾਜ਼ ਵਿੱਚ ਪੋਜ਼ ਦੇ ਰਹੀ ਹੈ। ਇਹ ਵੀਡੀਓ ਇੱਕ ਬੀਜ਼ੀ ਸੜਕ ‘ਤੇ ਸ਼ੂਟ ਕੀਤਾ ਹੋਇਆ ਲੱਗ ਰਿਹਾ ਹੈ, ਜਿੱਥੇ Traffic ਵੀ ਦਿਖਾਈ ਦੇ ਰਹੀ ਹੈ।

ਇਸ ਵੀਡੀਓ ਨੂੰ @ManrajM7 ਦੇ ਐਕਸ ਹੈਂਡਲ ਤੋਂ ਸ਼ੇਅਰ ਕਰਦੇ ਹੋਏ, ਮਨਰਾਜ ਮੀਨਾ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, ਰੀਲ ਦਾ ਨਸ਼ਾ ਸਿਰ ਚੜ੍ਹ ਬੋਲ ਰਿਹਾ ਹੈ। ਹੁਣ ਇਸ ਔਰਤ ਨੂੰ ਹੀ ਦੇਖ ਲਓ।

ਮੈਡਮ ਦਾ ਕੱਟ ਗਿਆ 22,500 ਰੁਪਏ ਦਾ ਚਲਾਨ

ਹਾਲਾਂਕਿ, ਹੁਣ ਇਹ ਰੀਲ ਔਰਤ ਲਈ ਭਾਰੀ ਪੈ ਗਈ ਹੈ। ਕਿਉਂਕਿ, ਯੂਪੀ ਪੁਲਿਸ ਨੇ ਸਿਰਫ਼ ਇੱਕ ਜਾਂ ਦੋ ਹਜ਼ਾਰ ਰੁਪਏ ਦਾ ਨਹੀਂ, ਸਗੋਂ ਪੂਰੇ 22,500 ਰੁਪਏ ਦਾ ਚਲਾਨ ਜਾਰੀ ਕੀਤਾ ਹੈ। ਹੁਣ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵੱਡੇ ਝਟਕੇ ਤੋਂ ਬਾਅਦ ਇੰਟਰਨੈੱਟ ਦੀ ਮਸ਼ਹੂਰ ‘ਭਾਬੀ’ ਦਾ ਕੀ ਰਵੱਈਆ ਹੁੰਦਾ ਹੈ। ਖੈਰ, ਇੰਝ ਲੱਗਦਾ ਹੈ ਕਿ ਇੰਨਾ ਵੱਡਾ ਜੁਰਮਾਨਾ ਲੱਗਣ ਤੋਂ ਬਾਅਦ, ਉਹ ਸ਼ਾਇਦ ਹੀ ਦੁਬਾਰਾ ਅਜਿਹਾ ਕੁਝ ਕਰੇਗੀ।

ਇਹ ਵੀ ਪੜ੍ਹੋ- ਲੜਾਈ ਨੂੰ ਮੁੰਡੇ ਨੇ ਭਾਈਚਾਰੇ ਨਾਲ ਕੀਤਾ Solve, ਵਾਇਰਲ VIDEO ਦੇਖ ਲੋਕਾਂ ਨੇ ਖੂਬ ਲਏ ਮਜ਼ੇ

ਇਹ ਚਲਾਨ ਯਕੀਨੀ ਤੌਰ ‘ਤੇ ਅਜਿਹੇ ਰੀਲ ਬਣਾਉਣ ਵਾਲਿਆਂ ਲਈ ਇੱਕ ਸਬਕ ਹੈ, ਅਤੇ ਉਮੀਦ ਹੈ ਕਿ ਇਸ ਕਾਰਵਾਈ ਬਾਰੇ ਜਾਣਨ ਤੋਂ ਬਾਅਦ, ਲੋਕ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਕਰਨ ਤੋਂ ਬਚਣਗੇ।