Shocking News: ਅਤੁਲ ਦੇ ਪੈਸੇ ਨਿਕਿਤਾ ਸਿੰਘਾਨੀਆ ਕਿਸ ‘ਤੇ ਕਰਦੀ ਸੀ ਖਰਚ? ਜਾਣੋਂ ਕਿ ਹੈ ਲਖਨਊ ਦੇ ਇਸ ਸ਼ਖਸ ਦਾ ਗਹਿਰਾ ਰਾਜ਼?
Atul Subhash Case Update: ਅਤੁਲ ਸੁਭਾਸ਼ ਖੁਦਕੁਸ਼ੀ ਕੇਸ ਸੁਲਝ ਕੇ ਵੀ ਅਣਸੁਲਝਿਆ ਹੋਇਆ ਨਜ਼ਰੀ ਆ ਰਿਹਾ ਹੈ ਕਿਉਂਕਿ ਇਸ ਮਾਮਲੇ 'ਚ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਲੈਣ ਲਈ ਪੁਲਿਸ ਦਿਨ-ਰਾਤ ਕੰਮ ਕਰ ਰਹੀ ਹੈ। ਅਜਿਹਾ ਹੀ ਇੱਕ ਸਵਾਲ ਇਹ ਹੈ ਕਿ ਕੌਣ ਹੈ ਆਰਜੇ ਸਿੱਦੀਕੀ, ਜਿਸ ਦਾ ਨਾਂਅ ਅਤੁਲ ਨੇ ਖੁਦ ਅਦਾਲਤ ਦੇ ਸਾਹਮਣੇ ਲਿਆ ਸੀ।
AI ਇੰਜੀਨੀਅਰ ਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਅਤੁਲ ਦੀ ਪਤਨੀ ਸਮੇਤ ਤਿੰਨ ਮੁਲਜ਼ਮ ਪੁਲਿਸ ਹਿਰਾਸਤ ‘ਚ ਹਨ। ਬੈਂਗਲੁਰੂ ਪੁਲਿਸ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਅਤੁਲ ਦੇ ਮਾਤਾ-ਪਿਤਾ ਇਨਸਾਫ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਇਕ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਤੁਲ ਨੇ ਜੌਨਪੁਰ ਅਦਾਲਤ ਨੂੰ ਦੱਸਿਆ ਸੀ ਕਿ ਜਦੋਂ ਵੀ ਉਹ ਨਿਕਿਤਾ ਨੂੰ ਪੈਸੇ ਭੇਜਦਾ ਸੀ ਤਾਂ ਇਹ ਰਕਮ ਆਰਜੇ ਸਿੱਦੀਕੀ ਨਾਂਅ ਦੇ ਵਿਅਕਤੀ ਦੇ ਖਾਤੇ ‘ਚ ਟਰਾਂਸਫਰ ਹੁੰਦੀ ਸੀ।
ਕੌਣ ਹੈ ਆਰਜੇ ਸਿੱਦੀਕੀ? ਉਸਦਾ ਅਤੁਲ-ਨਿਕਿਤਾ ਕੇਸ ਨਾਲ ਕੀ ਸਬੰਧ ਹੈ? ਅਜਿਹੇ ਅਣਗਿਣਤ ਸਵਾਲ ਹਨ ਜੋ ਪੁਲਿਸ ਦੇ ਨਾਲ-ਨਾਲ ਅਤੁਲ ਦੇ ਕੇਸ ਬਾਰੇ ਜਾਣਨ ਵਾਲੇ ਸਾਰੇ ਲੋਕ ਜਾਣਨਾ ਚਾਹੁੰਦੇ ਹਨ। ਅਤੁਲ ਨੇ ਜੌਨਪੁਰ ਕੋਰਟ ‘ਚ ਕਿਹਾ ਸੀ-ਜੋ ਵੀ ਪੈਸੇ ਮੈਂ ਨਿਕਿਤਾ ਨੂੰ ਭੇਜਦਾ ਹਾਂ। ਉਹ ਆਰਜੇ ਸਿੱਦੀਕੀ ਨਾਂਅ ਦੇ ਵਿਅਕਤੀ ਦੇ ਖਾਤੇ ‘ਚ ਜਾਂਦੇ ਸਨ। ਮੈਂ ਨਿਕਿਤਾ ਨੂੰ ਇਸ ਬਾਰੇ ਪੁੱਛਿਆ। ਪਰ ਉਸਨੇ ਮੈਨੂੰ ਕਦੇ ਇਹ ਨਹੀਂ ਦੱਸਿਆ ਕਿ ਆਰਜੇ ਸਿੱਦੀਕੀ ਕੌਣ ਹੈ ਜੋ ਲਖਨਊ ‘ਚ ਰਹਿੰਦਾ ਹੈ। ਉਸ ਨੇ ਆਪਣੇ ਬੇਟੇ ਵਿਓਮ ਦਾ ਜਨਮ ਦਿਨ ਵੀ ਇਸੇ ਵਿਅਕਤੀ ਦੇ ਘਰ ਜਾ ਕੇ ਮਨਾਇਆ ਸੀ।
ਇਸ ‘ਤੇ ਨਿਕਿਤਾ ਨੇ ਕਿਹਾ ਸੀ- ਨਾ ਤਾਂ ਮੇਰਾ ਲਖਨਊ ਨਾਲ ਕੋਈ ਲੈਣਾ-ਦੇਣਾ ਹੈ ਅਤੇ ਨਾ ਹੀ ਮੈਂ ਕਿਸੇ ਆਰਜੇ ਸਿੱਦੀਕੀ ਨੂੰ ਜਾਣਦੀ ਹਾਂ। ਹੁਣ ਸਵਾਲ ਇਹ ਵੀ ਹੈ ਕਿ ਜੇਕਰ ਨਿਕਿਤਾ ਇਸ ਆਰਜੇ ਸਿੱਦੀਕੀ ਨੂੰ ਨਹੀਂ ਜਾਣਦੀ ਸੀ ਤਾਂ ਅਤੁਲ ਨੇ ਉਨ੍ਹਾਂ ‘ਤੇ ਅਜਿਹਾ ਇਲਜ਼ਾਮ ਕਿਉਂ ਲਗਾਇਆ ਸੀ। ਖੈਰ, ਅਤੁਲ ਹੁਣ ਇਸ ਦੁਨੀਆਂ ‘ਚ ਨਹੀਂ ਰਹੇ, ਇਸ ਬਾਰੇ ਕੌਣ ਕੁੱਝ ਦੱਸ ਸਕੇਗਾ। ਪਰ ਹੁਣ ਪੁਲਿਸ ਆਰਜੇ ਸਿੱਦੀਕੀ ਦੀ ਜਾਂਚ ‘ਚ ਜੁਟੀ ਹੋਈ ਹੈ। ਬੈਂਗਲੁਰੂ ਪੁਲਿਸ ਤੋਂ ਇਲਾਵਾ ਯੂਪੀ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਰਜੇ ਸਿੱਦੀਕੀ ਕੌਣ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਕ ਹੋਰ ਵਿਅਕਤੀ ਦਾ ਲਿਆ ਸੀ ਨਾਂਅ
ਇਸ ਤੋਂ ਇਲਾਵਾ ਅਤੁਲ ਨੇ ਨਿਕਿਤਾ ਮਾਮਲੇ ‘ਚ ਇਕ ਹੋਰ ਵਿਅਕਤੀ ਦਾ ਨਾਂਅ ਲਿਆ ਸੀ। ਇਸ ਦਾ ਨਾਂ ਰੋਹਿਤ ਨਿਗਮ ਸੀ। ਅਤੁਲ ਨੇ ਦੋਸ਼ ਲਗਾਇਆ ਸੀ ਕਿ ਨਿਕਿਤਾ ਦਾ ਰੋਹਿਤ ਨਾਲ ਅਫੇਅਰ ਚੱਲ ਰਿਹਾ ਹੈ। ਇਸ ‘ਤੇ ਨਿਕਿਤਾ ਨੇ ਸਪੱਸ਼ਟੀਕਰਨ ਵੀ ਦਿੱਤਾ ਸੀ। ਕਿਹਾ- ਰੋਹਿਤ ਮੇਰੇ ਪਿਤਾ ਦੇ ਦੋਸਤ ਦਾ ਬੇਟਾ ਹੈ। ਰੋਹਿਤ 2021 ‘ਚ ਮੇਰੇ ਘਰ ਆਉਂਦਾ ਸੀ। ਉਸ ਸਮੇਂ ਮੇਰੀ ਮਾਂ ਵੀ ਮੇਰੇ ਨਾਲ ਸੀ। ਉਹ ਸਾਡਾ ਪਰਿਵਾਰਕ ਦੋਸਤ ਹੈ। ਮੇਰਾ ਬੁਆਏਫ੍ਰੈਂਡ ਨਹੀਂ। ਜੇ ਮੇਰਾ ਕੋਈ ਬੁਆਏਫ੍ਰੈਂਡ ਹੁੰਦਾ ਤਾਂ ਮੈਂ ਉਸਨੂੰ ਅਤੁਲ ਦੇ ਸਾਹਮਣੇ ਘਰ ਕਿਉਂ ਬੁਲਾਉਂਦੀ।
ਇਹ ਵੀ ਪੜ੍ਹੋਂ- ਕੁੜੀ ਨੂੰ ਆਪਣੇ ਵਧਦੇ ਕੱਦ ਤੋਂ ਸੀ ਨਫ਼ਰਤ, ਹੁਣ ਉਸ ਕਾਰਨ ਹੀ ਬਣੀ ਕਰੋੜਪਤੀ, ਜਾਣੋਂ ਕਿਵੇਂ?
ਇਹ ਵੀ ਪੜ੍ਹੋ
ਜੇਲ੍ਹ ‘ਚ ਹੈ ਨਿਕਿਤਾ ਸਿੰਘਾਨੀਆ
ਨਿਕਿਤਾ ਸਿੰਘਾਨੀਆ ‘ਤੇ ਅਤੁਲ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਫਿਲਹਾਲ ਉਹ ਬੈਂਗਲੁਰੂ ਜੇਲ ‘ਚ ਬੰਦ ਹੈ। 9 ਦਸੰਬਰ ਨੂੰ ਅਤੁਲ ਸੁਭਾਸ਼ ਨੇ 24 ਪੰਨਿਆਂ ਦਾ ਸੁਸਾਈਡ ਨੋਟ ਛੱਡ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਤਨੀ ਨਿਕਿਤਾ, ਸੱਸ, ਸਾਲੇ ਅਤੇ ਚਾਚਾ-ਸਹੁਰੇ ‘ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ। ਫਿਰ ਪੁਲਿਸ ਨੇ ਅਤੁਲ ਦੇ ਭਰਾ ਵਿਕਾਸ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ।
31 ਦਸੰਬਰ ਨੂੰ ਅਦਾਲਤ ‘ਚ ਹੋਵੇਗੀ ਸੁਣਵਾਈ
ਇਸ ਸਬੰਧ ‘ਚ ਨਿਕਿਤਾ, ਨਿਸ਼ਾ ਅਤੇ ਅਨੁਰਾਗ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਉਹਨਾਂ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਤਿੰਨੋਂ ਮੁਲਜ਼ਮਾਂ ਨੂੰ 31 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਇਸ ਤੋਂ ਪਹਿਲਾਂ ਕਿ ਪੁਲਿਸ ਚੌਥੇ ਦੋਸ਼ੀ ਯਾਨੀ ਨਿਕਿਤਾ ਦੇ ਚਾਚੇ ਨੂੰ ਗ੍ਰਿਫਤਾਰ ਕਰ ਸਕਦੀ, ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ।